ਪੰਨਾ:ਸ਼ਹੀਦੀ ਜੋਤਾਂ.pdf/22

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

(੨੩)

ਸਤਿਗੁਰੂ ਜੀ

(ਪਉੜੀ)

ਤਦ ਕਹਿਣ ਗੁਰੁ ਸੁਣ ਬਾਦਸ਼ਾਹ, ਤੈਨੂੰ ਸਮਝਾਵਾਂ।
ਨਹੀਂ ਪੁਤ ਡਰਾਕਲ ਜਣਦੀਆਂ, ਸਿਖਾਂ ਦੀਆਂ ਮਾਵਾਂ।
ਮੇਰਾ ‘ਸਿਖੀ’ ‘ਆਦੀ’ ਧਰਮ ਹੈ, ਉਸਨੂੰ ਅਪਨਾਵਾਂ।
ਮੈਂ ਲੇਟਾਂ ਪਹਿਲੂੰ ਤਖਤੇ, ਉਹਨੂੰ ‘ਤਖਤ’ ਬਣਾਵਾਂ।
ਮੈਂ ਭਾਂਬੜ ਤੇਰੇ ਜ਼ੁਲਮ ਦੇ, ਲਹੂ ਨਾਲ ਬੁਝਾਵਾਂ।
ਮੇਰੇ ਪੈਰ ਪੀਰੀਆਂ ਝਸਦੀਆਂ, ਕਿਉਂ ਸ਼ਾਨ ਗੁਆਵਾਂ।
ਤੇਰੀ ਗੰਦੀ ਜਨਤ ਚੀਜ਼ ਕੀਹ, ਸਭ ਨੂੰ ਠੁਕਰਾਵਾਂ।
ਮੈਂ ਦੋ ਦਿਨ ਦੇ ‘ਇਕਬਾਲ’ ਨੂੰ ਸੌ ਲਾਹਨਤ ਪਾਵਾਂ।
ਮੈਂ ਹਿੰਦੀਆਂ ਤਾਈਂ ਪੂਰਨੇ, ਕੁਝ ਨਵੇਂ ਸਿਖਾਵਾਂ।
ਵਿਚ ਕਬਰਾਂ ‘ਮੁਰਦੇ’ ਜੋ ਪਏ, ਰੂਹ ਫੂਕ ਜਗਾਵਾਂ।
ਤੂੰ ਹਿੰਦੂ ਮੁਸਲਮ ਇਕ ਕਰੇਂ, ਮੈਂ ਤਿੰਨ ਬਨਾਵਾਂ।
ਪਾ ‘ਚਰਬੀ’ ਦੀਵੇ ਹਿੰਦ ਦੇ, ਮੈਂ ਬਾਲ ਕੇ ਜਾਵਾਂ।
ਮੈਂ ਝੁਕੇ ‘ਝੰਡੇ’ ਅਣਖ ਦੇ, ਫੜ ਅਰਸ਼ ਝੁਲਾਵਾਂ।
ਮੈਂ ਸਿੱਖੀ ਦੇ ਮਹਿਲ ਤੇ, ਏਹ ਸੀਸ ਚੜਾਵਾਂ।

ਵਾਕ ਕਵੀ

ਦੋਹਿਰਾ-

ਸੁਣ ਪਾਪੀ ਸਤਗੁਰਾਂ ਦਾ, ਐਸਾ ਸਖਤ ਜਵਾਬ।
ਕਾਜ਼ੀ ਤਾਈਂ ਆਖਦਾ, ਫਤਵਾ ਲਾਉ ਸ਼ਤਾਬ।