ਪੰਨਾ:ਸ਼ਹੀਦੀ ਜੋਤਾਂ.pdf/23

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

(੨੪)

ਕਾਜ਼ੀ ਫੋਲ ਕਤਾਬ ਨੂੰ, ਕਰਦਾ ਇੰਜ ਬਿਆਨ।
ਕਰੋ ਕਲਮ ਸਿਰ ਇਨ੍ਹਾਂ ਦਾ, ਵਿਚ ਸਰੇ ਮੈਦਾਨ।
ਹੋਇਆ ਹੁਕਮ ਜਲਾਦ ਨੂੰ, ਲੇ ਦਾਤੇ ਨੂੰ ਨਾਲ।
ਵਿਚ ਚਾਂਦਨੀ ਚੌਂਕ ਦੇ, ਆਏ ਤੁਰਤੇ ਚੰਡਾਲ।
ਖਾਰੇ ਉਤੇ, ਸਤਿਗੁਰੂ, ਬੈਠੇ, ਚੌਂਕੜ ਮਾਰ।
ਧੜ ਉਤੋਂ ਸਿਰ ਪਾਪੀਆਂ, ਲੀਤਾ ਤੁਰਤ ਉਤਾਰ।
ਵਿਚ ਚਾਂਦਨੀ ਚੌਂਕ ਦੇ, ਪਈ ਗੁਰ ਦੀ ਲਾਸ਼।
ਆਈ ਅੰਧੇਰੀ ਕਹਿਰ ਦੀ ਕੰਬੇ ਧਰਤ ਅਕਾਸ਼।
ਭਾਈ ਜੈਤਾ ਇਸ ਸਮੇਂ, ਸੀਸ ਗੁਰਾਂ ਦਾ ਚਾ।
ਪਹੁੰਚਾ ਸ੍ਰੀ ਅਨੰਦ ਪੁਰੇ, ਪੈਂਡੇ ਕੁਲ ਮੁਕਾ।

ਸਤਿਗੁਰਾਂ ਦੇ ਧੜ ਦਾ ਸਸਕਾਰ

ਬੈਂਤ-



ਲਖੀ ਸ਼ਾਹ ਲੁਬਾਣਾ ਫਿਰ ਮਾਰ ਹਲਾ,
ਧੜ ਗੁਰਾਂ ਦਾ ਚੁੱਕ ਲਿਆਇਆ ਏ।
ਗਡ ਕਪਾਹ ਦੀ ਵਿਚ ਛੁਪਾ ਕਰਕੇ,
ਉਹਨੇ ਬੈਲਾਂ ਦੇ ਤਾਈਂ ਦੁੜਾਯਾ ਏ।
ਅਪੁਨੇ ਘਰ ‘ਰਕਾਬ ਗੰਜ’ ਵਿਚ ਆ ਕੇ,
ਨਾਨਕ ਗੁਰੂ ਦਾ ਸ਼ੁਕਰ ਮਨਾਇਆ ਏ।
ਪਿਛੋਂ ਸ਼ਹਿਰ ਸਾਰੇ ਅੰਦਰ ਫਿਰੀ ਡੌਂਡੀ,
ਹੁਕਮ ਪਾਤਸ਼ਾਹ ਸਖਤ ਸੁਨਾਇਆ ਏ।