ਪੰਨਾ:ਸ਼ਹੀਦੀ ਜੋਤਾਂ.pdf/24

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

(੨੫)

ਸਣੇ ਬਾਲ ਬਚੇ ਪੀੜੋ ਵਿਚ ਕੋਹਲੂ,
ਧੜ ਗੁਰਾਂ ਦਾ ਜਿਨ੍ਹੇ ਚੁਰਾਇਆ ਏ।
ਚੁਨ ਚੁਨ ਪਕੜ ਲੌ ਦਿਲੀ ਦੇ ਬਾਗੀਆਂ ਨੂੰਵ
ਐਡਾ ਹੌਸਲਾ ਜਿਨ੍ਹਾਂ ਦੁਖਾਇਆ ਏ।

ਤਥਾ



ਸਿਖ ਸੋਚਦਾ ਗਿਆ ਜੇ ਧੜ ਫੜਿਆਂ,
ਹੋਣੀ ਖੈਰ ਨਾਂ ਬੜਾ ਅਪਮਾਨ ਹੋਸੀ।
ਖਾਸਨ ਕਾਂ ਕੀੜੇ ਧੜ ਗੁਰਾਂ ਦੇ ਨੂੰ,
ਨਾਲੇ ਮੇਰੇ ਤੇ ਜ਼ੁਲਮ, ਮਹਾਨ ਹੋਸੀ।
ਕਰਕੇ ਚਾਰ ਪਰਕਰਮਾਂ ਅਰਦਾਸ ਕੀਤੀ,
ਰਹਿਸੀ ਪਤੇ ਗੁਰੂ ਮੇਹਰਬਾਨ ਹੋਸੀ।
ਅਗ ਲਾ ਦਿੱਤੀ ਘਰ ਆਪਣੇ ਨੂੰ,
ਸੇਵਾ ਵਿਚ ਦਰਗਾਹ ਪਰਵਾਨ ਹੋਈ।
ਆਪ ਫੇਰ ਪਲੂ ਰੌਲਾ ਪਾਣ ਲਗਾ,
ਲੋਕੋ ਸੜ ਗਿਆ ਅੱਜ ਮਕਾਨ ਮੇਰਾ।
ਹਿੰਮਤ ਕਰੋ ਤੇ ਅੱਗ ਬੁਝਾਉ ਰਲ ਕੇ,
ਬਚ ਰਹੇ ਅੰਦਰੋਂ ਸਾਜ਼ੋ ਸਮਾਨ ਮੇਰਾ।
ਭਜ ਦੌੜਕੇ ਸੈਂਕੜੇ ਲੋਗ ਪੈ ਗਏ,
ਭਰ ਭਰ ਜਲ ਦੇ ਬਾਲਟੇ ਪਾਂਵਦੇ ਨੇ।
ਭੜਕੇ ਅਗ ਕਪਾਹ ਦੀ ਵਾ ਵਗੇ,
ਸ਼ੋਹਲੇ ਉਡ ਅਕਾਸ਼ ਤੇ ਜਾਂਵਦੇ ਨੇ।