ਪੰਨਾ:ਸ਼ਹੀਦੀ ਜੋਤਾਂ.pdf/25

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

(੨੬)

ਪਾਣੀ ਅਗ ਤੇ ਤੇਲ ਦਾ ਕੰਮ ਕਰਦਾ,
ਅਡੀ ਚੋਟੀ ਦਾ ਜ਼ੋਰ ਸਭ ਲਾਂਵਦੇ ਨੇ।
ਮਹਾਰਾਜ ਜੀ ਆਪਣੇ ਕੰਮ ਤਾਈਂ,
ਵਿਚ ਆਪ ਹੋ ਸਿਰੇ ਚੜ੍ਹਾਂਵਦੇ ਨੇ।
ਚਲੀ ਕਿਸੇ ਦੀ ਪੇਸ਼ ਨਾ ਅੱਗ ਅਗੇ,
ਸੜਕੇ ਸਾਰਾ ਮਕਾਨ ਸੁਵਾਹ ਹੋਯਾ।
ਦੂਲੇ ਗੁਰੂ ਦੀ ਸ਼ਾਨ ਨਾ ਘਟਣ ਦਿਤੀ,
ਭਾਵੇਂ ਸੂਰਮਾਂ ਆਪ ਤਬਾਹ ਹੋਯਾ।

ਤਥਾ



ਕੇਈ ਦਿਨਾਂ ਪਿਛੋਂ ਹੋਈ ਸਵਾਹ ਠੰਡੀ,
ਫੋਲ ਅਸਥੀਆਂ ਕੁਲ ਕੁਢਾਂਵਦਾ ਏ।
ਪਾਕੇ ਸੋਨੇ ਦੀ ਗਾਗਰ ਦੇ ਵਿਚ ਸਭੇ,
ਟੋਇਆ ਪੁਟਕੇ ਫੁਲ ਦਬਾਂਵਦਾ ਏ।
ਝੰਡੀ ਗੱਡ ਉਤੇ ਅਰਦਾਸ ਕਰਕੇ,
ਹੋਇਆ ਸੁਰਖਰੂ ਸ਼ੁਕਰ ਮਨਾਂਵਦਾ ਏ।
ਸ਼ਸਤਰ, ਬਸਤਰ, ਤੇ ਕੀਮਤੀ ਲੈ ਘੋੜੇ,
ਆਪ ਸ੍ਰੀ ‘ਅਨੰਦ ਪੁਰ’ ਆਂਵਦਾ ਏ।
ਸਾਰਾ ਖੋਹਲਕੇ ਹਾਲ ਮਹਾਰਾਜ ਅਗੇ,
ਲਖੀ ਸ਼ਾਹ ਸਰਦਾਰ ਬਿਆਨ ਕੀਤਾ।
ਝੰਡੇ ਝੂਲਣੇ ਨੇ ਉਥੇ ਖਾਲਸੇ ਦੇ,
ਜਿਥੇ ਸਿਖ ਨੇ ਖੜਾ ਨਿਸ਼ਾਨ ਕੀਤਾ।