ਪੰਨਾ:ਸ਼ਹੀਦੀ ਜੋਤਾਂ.pdf/26

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ



(੨੭)

ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਅਗੰਮੀ ਵਾਕ ਬੋਲਣੇ

ਸਮਾਂ ਆਵੇਗਾ, ਗੁਰਾਂ ਦੇ ਸਿਖ ਸੂਰੇ,
ਦਿਲੀ ਕਰ ਢਿਲੀ ਫਤੇ ਪਾਣਗੇ ਜੀ।
ਸਮਾਂ ਆਵੇਗਾ, ਦਿਨੇ ਹੀ ਬਾਲ ਦੀਵੇ,
ਲੁਟਾਂ ਘਰੋ ਘਰ ਸਿੰਘ ਮਚਾਣਗੇ ਜੀ।
ਸਮਾਂ ਆਵੇਗਾ, ਦਿਲੀ ਦੇ ਤਖਤ ਉਤੇ,
ਬੈਠ ਖਾਲਸੇ ਹੁਕਮ ਚਲਾਣਗੇ ਜੀ।
ਸਮਾਂ ਆਵੇਗਾ, ਬੀਰ ਬਘੇਲ ਸਿੰਘ ਜੀ,
ਮਹਾਰਾਜ ਦੇ ਮੰਦਰ ਬਨਾਣਗੇ ਜੀ।
ਸਮਾਂ ਆਵੇਗਾ, ਸਿੰਘਾਂ ਦੇ ਤੇਜ ਅਗੇ,
ਊਚ ਨੀਚ ਸਭ ਸੀਸ ਨਿਵਾਣਗੇ ਜੀ।
ਸਮਾਂ ਆਵੇਗਾ ਦੇਸ਼ ਅਜ਼ਾਦ ਹੋਸੀ,
ਢੋਲੇ ਸਭ ਅਜ਼ਾਦੀ ਦੇ ਗਾਣਗੇ ਜੀ।
ਸਿੱਕਾ ਚਲਸੀ ਕਾਬਲ ਕੰਧਾਰ ਅੰਦਰ,
ਡਕੇ ਕਾਬਲੀ ਦੇਆਂ ਨੂੰ ਲਾਣਗੇ ਜੀ।
ਹੋਸੀ ਧਰਮ ਦਾ ਰਾਜ ਜਹਾਨ ਉਤੇ,
ਜ਼ੁਲਮ ਜਬਰ ਨੂੰ ਸਿੰਘ ਉਡਾਣਗੇ ਜੀ।

ਲਖੀ ਸ਼ਾਹ ਦਾ ਧੰਨਵਾਦ

ਹਥ ਜੋੜ ਕੇ ਸਿੱਖ ਨੇ ਅਰਜ਼ ਕੀਤੀ,

ਚਰਨਾਂ ਵਿੱਚ ਈ ਮੇਰੀ ਸਮਾਈ ਹੋਵੇ।