ਪੰਨਾ:ਸ਼ਹੀਦੀ ਜੋਤਾਂ.pdf/28

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਸ਼ਹੀਦੀ ਭਾਈ ਮਨੀ ਸਿੰਘ ਜੀ

ਦੁਵੱਯਾ ਛੰਦ

ਮਨੀ ਸਿੰਘ ਨੂੰ ਹਥੀਂ ਅੰਮ੍ਰਿਤ, ਦਸਮੇਂ ਗੁਰਾਂ ਛਕਾਯਾ।
ਅਰਥਾਂ ਸਹਿਤ ਗੁਰਬਾਣੀ ਦਾ, ਨਾਲੇ ਬੋਧ ਚਹਾਯਾ।
ਵਡਾ ਤਿਆਗੀ, ਵਡਾ ਬਬੇਕੀ, ਵਡਾ ‘ਸੰਤ ਸਪਾਹੀ’।
ਵਡਾ ਲਿਖਾਰੀ ਗੁਰਬਾਣੀ ਦਾ, ਵਡੀ ਟਹਿਲ ਨਿਬਾਹੀ।
ਨਾਲ ਗੁਰਾਂ ਦੇ ਰਹਿਕੇ ਇਸਨੇ,ਕੁਲ ਰਸਮਾਂ ਸਨ ਸਿਖੀਆਂ।
ਹਥੀਂ ਬੀੜਾਂ ਗੁਰਬਾਣੀ ਦੀਆਂ,ਸਾਫ ਸ਼ੁਧ ਸਨ ਲਿਖੀਆ।
ਬਾਦ ਗੁਰਾਂ ਤੋਂ ਹਰਿਮੰਦਰ ਵਿਚ, ਸਿੰਘਾਂ ਗ੍ਰੰਥੀ ਲਾਯਾ।
‘ਤਤ ਖਾਲਸੇ’ ‘ਬੰਦਈਆਂ’ ਦਾ, ਝਗੜਾ ਇਸ ਸੁਲਝਾਯਾ।
ਸੋਚ ਸਮਝਕੇ ਰੰਗ ਸਮੇਂ ਦੇ, ਵਰਤੀ ਇਸਨੇ ਨੀਤੀ।
ਬੀੜ ਖੋਲਕੇ ਕਰਮ ਵਾਰ, ਇਸ ਬਾਣੀ ਸਾਰੀ ਕੀਤੀ।
ਖਾਲਸਿਆਂ ਨੂੰ ਇਹ ਸਿਆਣਪ, ਲਗੀ ਮੂਲ ਨਾ ਚੰਗੀ।
ਬੰਦ ਬੰਦ ਕੀਤੇ ਵਖ ਗੁਰਾਂ ਦੇ, ਕੀਤੀ ਗੱਲ ਕੁਢੰਗੀ।
ਅੰਗ ਅੰਗ ਜਿਉਂ ਵਖ ਗੁਰਾਂ ਦੇ, ਕੀਤੇ ਨੇ ਤੂੰ ਸਾਰੇ।
ਅੰਗ ਅੰਗ ਤੇਰਾ ਕਟਿਆ ਜਾਵੇ, ਹੋਏ ਸਰਾਪ ਏਹ ਭਾਰ।
ਇੰਜ ਸੇਵਾ ਫਿਰ ‘ਹਰਿਮੰਦਰ’ ਵਿਚ ਕਰਦਿਆਂ ਹੋ ਗਈ ਦੇਰੀ।
ਖਾਲਸਿਆਂ ਦੇ ਸਿਰ ਦੇ ਉਤੇ, ਝੁਲੀ ਆਨ ਹਨੇਰੀ।
ਸਿੰਘਾਂ ਤਾਈਂ ਮਾਰਨ ਖਾਤਰ, ਆਨ ਚੁਗੱਤੇ ਤੁਲੇ।