ਪੰਨਾ:ਸ਼ਹੀਦੀ ਜੋਤਾਂ.pdf/30

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

(੩੧)

ਜਟ ਪੇਂਡੂ ਰਈਅਤ ਤੁਸਾਂ ਦੀ, ਰਹੇ ਢਿਡ ਖਲਕਤ ਦਾ ਪਾਲ।
ਉਹਨਾਂ ਕੋਲੋਂ ਖਤਰਾ ਕੁਝ ਨਹੀਂ, ਸਭ ਸਾਊ ਲੋਕ ਕੰਗਾਲ।
‘ਅਨੰਦ’ ਕਾਜ਼ੀ ਨੇ ਖੁਸ਼ੀ ਹੋ, ਮੰਨ ਸਿੰਘ ਦਾ ਲਿਆਸਵਾਲ।

ਕਾਜ਼ੀ ਨੇ ਲਾਹੌਰੋਂ ਪਤਾ ਮੰਗਣਾ

ਬੈਂਤ-


ਕਾਜ਼ੀ ਫੇਰ ਲਾਹੌਰ ਨੂੰ ਹੁਕਮ ਲਿਖਿਆ,
ਮਨੀ ਸਿੰਘ ਹੈ ਮੇਲਾ ਲੂਵਾਣਾ ਚਾਹੁੰਦਾ।
ਕਠੇ ਕਰ ‘ਪੇਂਡੂ’ ‘ਕਿਰਤੀ’ ‘ਜਟ’ ਸਾਧੂ,
ਫਕਰ ਲੋਕ ਹੈ ਜਗ ਕਰਵਾਣਾ ਚਾਹੁੰਦਾ।
ਅਗੋਂ ਲਿਖਿਆ ਸੂਬੇ ਨੇ ਪਰਤ ਏਦਾਂ,
ਉਹਨੂੰ ਕਹੋ ਜੇ ਰੌਣਕ ਵਧਾਣਾ ਚਾਹੁੰਦਾ।
ਦੇਵੇ ਪੰਜ ਹਜ਼ਾਰ ਮਸੂਲ ਸਾਨੂੰ,
ਕੋਈ ਫਿਕਰ ਨਹੀਂ ਮੇਲਾ ਜੇ ਲਾਣਾ ਚਾਹੁੰਦਾ।
ਦਸਿਆ ਕਾਜ਼ੀ ਨੇ ਸਿੰਘ ਨੂੰ ਹੁਕਮ ਸਦਕੇ,
ਕਿਹਾ ਸਿੰਘ ਨੇ ਭਲਾ ਚੁਕਾ ਦਿਆਂਗੇ।
ਚੜਤ ਲੱਖਾਂ ਰੁਪਿਆਂ ਦੀ ਆਵਣੀ ਏਂ,
ਉਹਦੇ ਵਿਚੋਂ ਈ ਲੇਖਾ ਮੁਕਾ ਦਿਆਂਗੇ।

ਚਿਠੀਆਂ ਲਿਖਣੀਆਂ


ਪਾਈਆਂ ਲਿਖ ਲਿਖ ਚਿਠੀਆਂ, ਸਭ ਸਿੰਘਾਂ ਦੇ ਨਾਮ।
ਆਵੋ ਹਲੇ ਮਾਰਕੇ, ਸਣ ਪਰਵਾਰ ਤਮਾਮ।