ਪੰਨਾ:ਸ਼ਹੀਦੀ ਜੋਤਾਂ.pdf/34

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

(੩੫)

ਆਇਆ ਸਿੰਘਾਂ ਦਾ ਅੰਤ ਖਦਾ ਵਲੋਂ,
ਪੁਠੀ ਮਤ ਨੂੰ ਤੁਸਾਂ ਨੇ ਧਾਰਿਆ ਏ।
ਨਾਲੇ ਦੱਸ ਖਾਂ ਤੂੰ ‘ਮਾਸੁਲ ਸ਼ਾਹੀਂ’,
ਮੇਲਾ ਲੁਟ ਕੇ ਕਿਉਂ ਨਾਂ ਤਾਰਿਆ ਏ।
ਖਤਰੇ ਵਿਚ ‘ਅਨੰਦ’ ਤੂੰ ਜਾਨ ਪਾਈ,
ਲਾਲਚ ਮਾਇਆ ਦੇ ਨੇ ਤੈਨੂੰ ਮਾਰਿਆ ਏ।

ਜਵਾਬ ਭਾਈ ਮਨੀ ਸਿੰਘ ਜੀ

ਮਨੀ ਸਿੰਘ ਨੇ ਆਖਿਆ ਦੇਖ ਸੂਬੇ,
ਅਸੀਂ ਗੁਰੂ ਦੇ ਸਿੰਘ ਸਦਾਂਵਦੇ ਹਾਂ।
ਨਹੀਂ ਕਿਸੇ ਨੂੰ ਕਦੇ ਸਲਾਮ ਕਰਦੇ,
ਹਰ ਇਕ ਨੂੰ ਫਤੇ ਬੁਲਾਂਵਦੇ ਹਾਂ।
ਡਰ ਕਿਸੇ ਦਾ ਕਦੇ ਨਾਂ ਮੰਨਦੇ ਹਾਂ,
ਨਾ ਹੀ ਕਿਸੇ ਦੇ ਤਾਈਂ ਡਰਾਂਵਦੇ ਹਾਂ।
ਚੜ੍ਹਦੀ ਕਲਾ ਵਿਚ ਸਿੰਘ ਹਮੇਸ਼ ਰਹਿੰਦੇ,
ਇਕੋ ਦੁਖ ਤੇ ਸੁਖ ਤਕਾਂਵਦੇ ਹਾਂ।
ਮੇਲਾ ਘੱਲ ਕੇ ਫੌਜ ਬਰਬਾਦ ਕੀਤਾ,
ਚੜਤਲ ਔਣੀ ਸੀ ਵਿਚ ਦਰਬਾਰ ਕਿਥੋਂ।
ਮੇਰੇ ਕੋਲ ‘ਅਨੰਦ’ ਨਹੀਂ ਪੰਜ ਕੌਡਾਂ,
ਦਸ ਤਾਰਾਂ ਮੈਂ ‘ਪੰਜ ਹਜ਼ਾਰ’ ਕਿਥੋਂ।

ਸੂਬਾ

ਖਾਤਰ ਪੈਸੇ ਦੇ ਜਾਨ ਗੁਵਾ ਲੈਣੀ,
ਏਹੋ ਜਹੀ ਨਹੀਂ ਚੰਗੀ ਦਨਾਈ ਸਿਖਾ।