ਪੰਨਾ:ਸ਼ਹੀਦੀ ਜੋਤਾਂ.pdf/36

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

(੩੭)

ਧਰਮ ਆਪਣੇ ਤਾਈਂ ‘ਅਨੰਦ’ ਛਡਕੇ,
ਤੇਰੇ ਕਲਮੇ ਨੂੰ ਕਦੇ ਸਤਕਾਰਦਾ ਨਹੀਂ।

ਸੂਬਾ


ਤੈਨੂੰ ਅੰਤ ਦੀ ਵਾਰ ਮੈਂ ਆਖਦਾ ਹਾਂ,
ਜ਼ਿਦ ਛਡ ਤੇਰਾ ਨੁਕਸਾਨ ਹੋਈ।
ਤੈਨੂੰ ਦਿਆਂ ਨਵਾਬੀਆਂ, ਨਾਲ ਡੋਲੇ,
ਤੇਰਾ ਦੀਨ ਅੰਦਰ ਬੜਾ ਮਾਨ ਹੋਸੀ।
ਆਲਮ ਬਣੇਂਗਾ ਕੁਲ ਇਸਲਾਮ ਦਾ ਤੂੰ,
ਤੇਰੇ ਹਥ ਵਿਚ ਜਦੋਂ ਕੁਰਾਨ ਹੋਸੀ।
ਤੇਨੂੰ ਮਿਲੇ ਬਹਿਸ਼ਤ ਦੀ ਬਾਦਸ਼ਾਹੀ,
ਜ਼ਾਮਨ ਆਪ ਰਸੂਲ ਰਹਿਮਾਨ ਹੋਸੀ।
ਹਠ ਹੌਂਸਲਾ ਜੇਹੜਾ ਤੂੰ ਲਈ ਫਿਰਦਾ,
ਮੇਰੇ ਗੁਸੇ ਦੀ ਲਹਿਰ ਸਭ ਰੋੜ੍ਹ ਦੇਸੀ।
ਫਤਵਾ ਜਾਣੇਂ ‘ਅਨੰਦ’ ਹਦੀਸ ਦਾ ਨਾਂ,
ਬੰਦ ਬੰਦ ਚਰਖੀ ਫੜ ਕੇ ਤੋੜ ਦੇਸੀ।

ਜਵਾਬ ਭਾਈ ਮਨੀ ਸਿੰਘ ਜੀ


ਨਹੀਂ ਮਾਨ ਦੀ ਅਸਾਂ ਨੂੰ ਲੋੜ ਸੂਬੇ,
ਗੁਰਾਂ ਬੜਾ ਬਨਾਯਾ ਏ ਸ਼ਾਨ ਸਾਡਾ।
ਬਾਦਸ਼ਾਹੀ ਬਹਿਸ਼ਤ ਦੀ ਚੀਜ਼ ਕੀਹ ਏ,