ਪੰਨਾ:ਸ਼ਹੀਦੀ ਜੋਤਾਂ.pdf/37

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

(੩੮)

ਗੁਰੂ ਗੋਦ ਦਾ ਉਚਾ ਏ ਮਾਨ ਮਾਡਾ।
ਤੇਰੇ ਡੋਲੇ ਨਹੀਂ ਸਾਨੂੰ ਭੁਲਾ ਸਕਦੇ,
ਤੇਰੇ ਫਤਵੇ ਕੀ ਕਰਨਾ ਨੁਕਸਾਨ ਸਾਡਾ।
ਮੈਨੂੰ ਪਾਸ ਮੇਰੀ ਗ਼ੈਰਤ ਕਰਨ ਵਾਲੀ,
ਲਵੇ ਮੌਤ ਬੇਸ਼ੱਕ ਇਮਤਿਹਾਨ ਸਾਡਾ।
ਵਰਤ ਵੇਖ ਜੋ ਕੋਲ ਹਥਿਆਰ ਤੇਰੇ,
ਸਿੰਘ ਆਪਣੀ ਕਦੇ ਨ ਚਾਲ ਬਦਲੇ।
ਸੂਰਜ, ਚੰਦ, ਵੀ ਬਦਲ ‘ਅਨੰਦ’ ਜਾਵਨ,
ਅਰਸ਼, ਫਰਸ਼, ਤੇ ਭਾਵੇਂ ਪਤਾਲ ਬਦਲੇ।

ਫਤਵਾ ਲਾਣਾ

ਪਉੜੀ-


ਰੋਹ ਅੰਦਰ ਕਾਜ਼ੀ ਨੂੰ ਤਦੋਂ, ਇਉਂ ਗਿਆ ਸੁਨਾਇਆ।
ਦਸੋ ਬਾਗੀ ਦੀਨ ਦਾ, ਕਿਵੇਂ ਜਾਇ ਮਰਵਾਇਆ।
ਤਦ ਕਾਜ਼ੀ ਫੋਲ ਹਦੀਸ ਨੂੰ, ਵਰਕਾ ਉਲਟਾਇਆ।
ਹਥ ਦਾਹੜੀ ਤੇ ਫੇਰ ਕੇ, ਉਸ ਨੇ ਫੁਰਮਾਇਆ।
ਜੋ ਕਾਫਰ ਕਲਮਾਂ ਪੜ੍ਹ ਲਵੇ, ਜਾਏ ਸ਼ਾਨ ਵਧਾਇਆ।
ਨਹੀਂ ਤੇ ਬੰਦ ਬੰਦ ਖੰਜਰ ਮਾਰਕੇ, ਜਾਏ ਕਟਵਾਇਆ।
ਸਦ ਸੂਬੇ ਤਦੋਂ ਜਲਾਦ ਨੂੰ, ਸਿੰਘ ਤਾਂਈ ਫੜਾਇਆ।
ਉਹ ਕਤਲ ਗ਼ਾਹ ਵਿਚ ਸਿੰਘ ਨੂੰ, ਲਾ ਅਗੇ ਆਇਆ।
ਕਰ ਦਰਸ਼ਨ ਸਿੰਘ ਦਾ ਸ਼ਹਿਰੀਆਂ, ਇਉ ਮਤਾ ਪਕਾਇਆ।
‘ਪੰਜ ਹਜ਼ਾਰ ਮਸੂਲ’ ਦੇ, ਸਿੰਘ ਜਾਏ ਛੁਡਾਇਆ।