ਪੰਨਾ:ਸ਼ਹੀਦੀ ਜੋਤਾਂ.pdf/38

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

(੩੯)

ਉਹਨਾਂ ਪਾਸ ਜਲਾਦਾਂ ਆਨਕੇ, ਏਦਾਂ ਫੁਰਮਾਇਆ।
ਸਾਡੇ ਆਉਂਦੇ ਤਕ ਨਾ ਸਿੰਘ ਤੇ, ਜਾਏ ਵਾਰ ਚਲਾਇਆ।
ਜੋ ਜੇਜ਼ੀਆ ਸੂਬੇ ਏਸਤੇ, ਮੇਲੇ ਦਾ ਲਾਇਆ।
ਹਾਂ ਤਾਰਨ ਖਾਤਰ ਲੈ ਚਲੇ, ਅਸੀਂ ਗਿਣਕੇ ਮਾਇਆ।

ਭਾਈ ਮਨੀ ਸਿੰਘ ਜੀ

ਤਦ ਮਨੀ ਸਿੰਘ ਨੇ ਆਖਿਆ, ਗਲ ਸੁਣੋਂ ਭਰਾਉ।
ਜੇ ਮਾਇਆ ਹੁੰਦੀ ਮੌਤ ਦੇ, ਰਾਹ ਵਿਚ ਉਪਾਉ।
ਤਦ ਮਰਦੇ ‘ਕਾਰੂੰ’ ਹੋਣ ਨਾ, ਵਡੇ ਧਨੀਆਉ।
ਤੁਸੀਂ ਭਾਣਾ ਸ੍ਰੀ ਅਕਾਲ ਦਾ, ਕੀਕਣ ਪਰਤਾਉ।
ਤੁਸੀਂ ਅਜ ਜਿਸ ਖੂੰਨਣ ਡੈਣ ਤੋਂ,ਭਰ ਡੰਡ ਛੁਡਾਉ।
ਤੇ ਕਲ ਨੂੰ ਉਸੇ ਮੌਤ ਦਾ, ਫਿਰ ਪਵੇ ਦਬਾਉ।
ਜੋ ਭਾਂਡਾ ਘੜਿਆ ਭਜਣਾ, ਪਏ ਲਖ ਬਚਾਉ।
ਮੈਨੂੰ ਜਾਣ ਦਿਓ ਗੁਰ ਗੋਦ ਵਿਚ, ਨਾ ਚਾਰੇ ਲਾਉ।
ਨਾਂ ਕੰਧ ਵਿਛੋੜੇ ਵਾਲੜੀ, ਰਾਹ ਵਿਚ ਬਣਾਉ।
ਮੈਨੂੰ ਪਰਖਣ ਲਗੇ ਜੌਹਰੀ, ਦੇ ਦੇ ਕੇ ਤਾਉ।
ਤੁਸੀਂ ਜਾਵੋ ਥਾਂ ਥਾਂ ਘਰਾਂ ਨੂੰ, ਨਾ ਕੰਮ ਅਟਕਾਉ।
ਅਜਪੁਛਣ ਦਿਓ ‘ਅਨੰਦ’ ਨੂੰ ਤੁਸੀਂ ਮੌਤ ਦਾ ਭਾਉ।

ਸਿੰਘਾਂ ਨੇ ਚਲੇ ਜਾਣਾ

ਦੋਹਿਰਾ-

ਰੋ ਰੋ ਕੇ ਸਿੰਘ ਚਲੇ ਗਏ, ਹੋਕੇ ਇੰਜ ਉਦਾਸ।
ਤਕ ਤਕ ਸਿੰਘ ਦਾ ਹੌਂਸਲਾ, ਕਹਿੰਦੇ ਨੇ ਸ਼ਾਬਾਸ।