ਪੰਨਾ:ਸ਼ਹੀਦੀ ਜੋਤਾਂ.pdf/39

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

(੪੦)

ਦੇਂਦੇ ਧੀਰਜ ਸਭ ਨੂੰ, ਰੋਣਾ ਨਹੀਂ ਹੈ ਠੀਕ।
ਦੇਵੇ ਸਿਖੀ ਸਿਦਕ ਦੀ, ਸਭ ਨੂੰ ਗੁਰੂ ਤੌਫੀਕ।
ਕਹਿੰਦਾ ਸਿੰਘ ਜਲਾਦ ਨੂੰ, ਬੈਠ ਚੌਂਕੜਾ ਮਾਰ।
ਜਿਉਂ ਸੂਬੇ ਦਾ ਹੁਕਮ ਹੈ, ਕਰ ਹੁਣ ਆਪਣੀ ਕਾਰ।
ਲੱਗਾ ਕੱਟਣ ਅਰਕ ਜਾਂ, ਜ਼ਾਲਮ ਚੁਕ ਕਟਾਰ।
ਮਨੀ ਸਿੰਘ ਨੇ ਆਖਿਆ, ਆਪਣਾ ਫਰਜ਼ ਵਿਚਾਰ।
ਤੈਨੂੰ ਸੂਬੇ ਆਖਿਆ, ਕਟੀਂਂ ਅੰਗ ਤਮਾਮ।
ਕੱਟ ਤੂੰ ਪਹਿਲੋਂ ਉਂਗਲਾਂ, ਨਾ ਹੋ ਨਿਮਕ ਹਰਾਮ।
ਕਹਿਣਾ ਉਸਦਾ ਮੰਨੀਏ, ਜਿਸਦਾ ਖਾਈਏ ਲੂਣ।
ਏਦਾਂ ਆਪਣੇ ਧਰਮ ਦਾ, ਨਾ ਕਰ ਭਾਈ ਖੂੰਨ।
ਕੱਟ ਐਹ ਪਹਿਲੇ ਉਂਗਲਾਂ, ਪਿਛੋਂ ਕੱਟੀ ਜੋੜ।
ਏਦਾਂ ਕੱਟੀਂ ਅੰਗ ਅੰਗ, ਸਾਰੇ ਪੈਰਾਂ ਤੋੜ।


ਜਲਾਦ ਦੀ ਹੈਰਾਨੀ

ਮਿਰਜ਼ਾ-

ਗੱਲ ਸੁਣ ਕੇ ਹਥ ਜਲਾਦ ਨੇ, ਲਏ ਕੰਨਾਂ ਕੋਲ ਟਿਕਾ।
ਕਿਸ ਮਿਟੀਓਂ ਅਲਾ ਮੇਰਿਆ, ਤੂੰ ਦਿਤੇ ਸਿੰਘ ਬਣਾ।
ਜਿਸ ਮੌਤ ਨੂੰ ਸਾਹਵੇਂ ਵੇਖਕੇ, ਗਿਆ ਮੂਸਾ ਵੀ ਘਬਰਾ।
ਕਰ ਮੌਲਾ ਮੈਥੋਂ ਦੂਰ ਏਹ, ਉਹਨੇ ਕੀਤੇ ਲਖ ਉਪਾ।
ਜਿਸ ਮੌਤ ਦਾ ਪਿਆਲਾ ਵੇਖਕੇ, ਗਿਆ ਈਸਾ ਮੰਗ ਦੁਵਾ।
ਜਿਸ ਮੌਤ ਨੂੰ ਪੀਰ ਪੈਗੰਬਰਾਂ, ਝੁਕ ਦਿਤੇ ਸੀਸ ਨਵਾ।
ਉਹ ਆਵੇ ਸਿੰਘ ਦੇ ਸਾਹਮਣੇ, ਚੜ੍ਹ ਜਾਂਦਾ ਇਸ ਨੂੰ ਚਾ।