ਪੰਨਾ:ਸ਼ਹੀਦੀ ਜੋਤਾਂ.pdf/4

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਮੁਖ-ਬੰਧ


ਸ: ਬਰਕਤ ਸਿੰਘ 'ਅਨੰਦ' ਰਚਿਤ ਪੁਸਤਕ 'ਸ਼ਹੀਦ
ਜੋਤਾਂ' ਮੈਂ ਬੜੇ ਗੌਹ ਨਾਲ ਪੜ੍ਹੀ ਹੈ, ਉਸਦੇ ਵਿਚ ਲਿਖੇ
ਪ੍ਰਸੰਗਾਂ ਦਾ ਸੁਆਦ ਜਿੰਨਾਂ ਮੈਂ ਮਾਣਿਆਂ ਹੈ; ਆਸ ਹੈ ਪਾਠਕ
ਇਸ ਤੋਂ ਕਈ ਗੁਣਾ ਵਧ ਪ੍ਰਾਪਤ ਕਰਨਗੇ । 'ਅਨੰਦ'
ਦਿਸਣ ਵਿੱਚ ਬੜਾ ਸਿੱਧਾ ਤੇ ਸਾਦਾ ਜਿਹਾ ਦਿਸਦਾ ਹੈ । ਪਰ
ਇਸਦੇ ਖਿਆਲਾਂ ਵਿੱਚ ਜਿੰਨਾ ਡੂੰਘਾਪਨ, ਸਿੱਖੀ ਜੋਸ਼ ਤੇ
ਸਿੱਖੀ ਜਜ਼ਬਾ ਕੰਮ ਕਰ ਰਿਹਾ ਹੈ, ਇਹ ਇਸਦੇ ਵਿਰਸ
ਵਿੱਚ ਆਈ ਕੁਦਰਤੀ ਦਾਤ ਹੈ। ਕੌਮਾਂ ਉਹੋ ਹੀ ਜ਼ਿੰਦਾ
ਰਹਿੰਦੀਆਂ ਹਨ ਜੇਹੜੀਆਂ ਅਪਣੇ ਬਜ਼ੁਰਗਾਂ ਦੇ ਕਾਰਨਾਮਿਆਂ
ਨੂੰ ਚੇਤੇ ਰੱਖਦੀਆਂ ਹਨ । ੧੯੪੭ ਦੀ ਹਲਚਲ ਵਿੱਚ ਪੋਠੋ-
ਹਾਰ ਤੇ ਬਾਰ ਦੇ ਸਿੰਘਾਂ ਸਿੰਘਣੀਆਂ ਨੇ ਆਪਣੀਆਂ ਜਾਨਾਂ
ਕੁਰਬਾਨ ਕਰਕੇ ਸਿੱਖ ਇਤਿਹਾਸ ਵਿੱਚ ਇਨ੍ਹਾਂ ਸ਼ਹੀਦਾਂ ਦੇ
ਕਾਰਨਾਮਿਆਂ ਨੂੰ ਫੇਰ ਪ੍ਰਤੱਖ ਕਰ ਵਿਖਾਇਆ ਹੈ। ਇਸ
ਮੌਜੂਦਾ ਜ਼ਮਾਨੇ ਵਿੱਚ ਅਸੀਂ ਆਪਣੇ ਭਵਿੱਖਤ ਤੇ ਵਰਤਮਾਨ
ਨੂੰ ਤਾਂ ਹੀ ਚੰਗਾ ਬਣਾ ਸਕਦੇ ਹਾਂ ਜੇ ਅਸੀਂ ਵੀ ਇਨ੍ਹਾਂ
ਸ਼ਹੀਦਾਂ ਤੇ ਬਹਾਦਰਾਂ ਦੇ ਕਾਰਨਾਮਿਆਂ ਨੂੰ ਅੱਖਾਂ ਸਾਹਵੇਂ
ਰੱਖ ਕੇ ਆਪਣੇ ਗੁਰਧਾਮਾਂ ਨੂੰ ਆਜ਼ਾਦ ਕਰਾਉਣ ਲਈ
ਆਪਣਾ ਸਿਰ ਤਲੀ ਤੇ ਰੱਖ ਕੇ ਅਗੇ ਵਧਾਂਗੇ ।

੨੬ ਜਨਵਰੀ ੧੯੫੪ ਆਪ ਦਾ-
ਸ੍ਰੀ ਅੰਮ੍ਰਿਤਸਰ ਜੀ ਮੇਹਰ ਸਿੰਘ ਰਾਗੀ