ਪੰਨਾ:ਸ਼ਹੀਦੀ ਜੋਤਾਂ.pdf/40

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ



(੪੧)

ਨਾਂ ਭੌਣ ‘ਲੋਹੇ ਦੀ ਲਠ’ ਏਹ, ਵਿਚ ਭਠੀਆਂ ਦੇਈਏ ਤਾ।
ਤੂੰ ਸਭ ਤੋਂ ਮੌਲਾ ਪਿਆਰਿਆ, ਦਿਤੀ ਗ਼ਾਜ਼ਬ ਮੌਤ ਬਨਾ।
ਏਹ ਮਾਰ ਕੇ ਧਕੇ ਉਸਨੂੰ ਸ਼ਰਮਿੰਦੀ ਦੇਣ ਕਰਾ।
ਤਦ ਗੈਂਬੋਂ ਆਈ ਵਾਜ ਏਹ, ਸੁਣੀ ਪਾਪੀਆ ਕੰਨ ਲਗਾ।
‘ਜੇਹੜੀ ਵਧੀੲ ਮਿਟੀ ਮੌਤ ਤੋਂ, ਉਹ ਸਿੰਘ ਨੂੰ ਦਿਤੀ ਲਾ’।

ਅੰਗ ਅੰਗ ਕੱਟਣੇ

ਪਉੜੀ-

ਫਿਰ ਹੁਕਮ ਦੇ ਬਧੇ ਨੀਚ ਨੇ, ਕਸ ਲਏ ਲੰਗੋਟੇ।
ਉਹਨੇ ਵਢੇ ਖੰਜਰ ਮਾਰ ਕੇ, ਉਂਗਲਾਂ ਤੇ ਪੋਟੇ।
ਫਿਰ ਗੁਟ ਤੇ ਅਰਕਾਂ ਚੰਦਰੇ, ਕਰ ਧਰੀਆਂ ਟੋਟੇ।
ਫਿਰ ਵਢੀਆਂ ਬਾਹਾਂ ਮੋਢਿਓਂ, ਫੜ ਵਾਂਗਰ ਸੋਟੇ।
ਫਿਰ ਗੋਡੇ ਗਿਟੇ ਧਰ ਦਿਤੇ, ਕਰ ਛੋਟੇ ਛੋਟੇ।
ਫਿਰ ਪਿਛੋਂ ਵਢੀ ਪੌਣ ਚਾ, ਲਾ ਦੋਵੇਂ ਘੋਟੇ।
ਸਿੰਘ ਬੈਠਾ ਪਰਬਤ ਵਾਂਗ ਹੋ, ਸਤਿਗੁਰ ਦੀ ਓਟੇ।
ਜ਼ਬਰ, ਸਬਰ, ਦੇ ਘੋਲ ਨੇ, ਵਾਹ ਹੋਏ ਮੋਟੇ।
ਕੰਡ ਲਾਈ ‘ਸਬਰ’ ਨੇ ਜ਼ਬਰ ਨੂੰ, ਪਹਿਲੀ ਹੀ ਚੋਟੇ।

ਸਿੰਘਾਂ ਦਾ ਹੱਲਾ

ਕਰ ਟੁਕੜੇ ਕਠੇ ਸ਼ਹਿਰੀਆਂ, ਸਿੰਘ ਦੇ ਸਸਕਾਰੇ।
ਤੇ ਰੁੰਨੇ ਢਾਹੀਂ ਮਾਰ ਮਾਰ, ਚੰਨ, ਸੂਰਜ, ਤਾਰੇ।
ਸਭ ਰੋਂਦੇ ਹਿੰਦੂ ਮੁਸਲਮਾਨ, ਤਕ ਜ਼ੁਲਮ ਏਹ ਭਾਰੇ।
ਕਰ ਦੇ ਸ਼ਾਹਲਾ ਗਰਕ ਏਹ, ਮੂਜ਼ੀ ਹਤਿਆਰੇ।