ਪੰਨਾ:ਸ਼ਹੀਦੀ ਜੋਤਾਂ.pdf/41

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

(੪੨)

ਜਦ ਸੁਣੇ ਏਹ ਵਿਚ ਜੰਗੀਆਂ, ਸੂਬੇ ਦੇ ਕਾਰੇ।
ਉਹ ਗੁਸੇ ਅੰਦਰ ਭਖ ਕੇ, ਹੋ ਗਏ ਅੰਗਿਆਰੇ।
ਉਹ ਅੰਮਰਤਸਰ ਤੇ ਟੁਟ ਪਏ, ਲਾ ਚੋਟ ਨਗਾਰੇ।
ਉਹਨਾਂ ਸਾਰੇ ਜ਼ਾਲਮ ਸ਼ਹਿਰ ਚੋਂ,ਚੁਣ ਚੁਣ ਕੇ ਮਾਰੇ।
ਫ਼ੜ ਵੈਰੀ ਸਾਰੇ ਪੰਥ ਦੇ, ਲਹੂਆਂ ਤੇ ਤਾਰੇ।
ਵਢ ਕਾਜ਼ੀ ਕੀਤਾ ਡੱਕਰੇ, ਵਸ ਹੱਥ ਕਰਾਰੇ।
ਉਹਨਾਂ ਬਚੇ ਪਕੜ ‘ਰਜ਼ਾਕ’ ਦੇ, ਤਰਸਾ ਕੇ ਮਾਰੇ।
ਉਹਨਾਂ ‘ਹਰਮੰਦਰ’ ਦੇ ਰਜਕੇ, ਕਰ ਲਏ ਦੀਦਾਰੇ।
ਵਿਚ ਲਾ ਲਾ ਟੁਬੇ ‘ਸੁਧਾਸਰ’ ਦਿਲ ਸੜਦੇ ਠਾਰੇ।
ਉਹਨਾਂ ਬਹਿਕੇ ਤਖਤ ਅਕਾਲ ਤੇ, ਕਈ ਮਤੇ ਵਿਚਾਰੇ।

ਲਾਹੌਰ ਤੇ ਹੱਲਾ

ਇਉਂ ਕੀਤਾ ਫੇਰ ਲਾਹੌਰ ਤੇ, ਸਿੰਘਾਂ ਨੇ ਹੱਲਾ।
ਉਹਨਾਂ ਸੂਬੇ ਨੂੰ ਵਢ ਦੇਣ ਲਈ, ਪਾਇਆ ਤਰਥੱਲਾ।
ਉਹ ਕੈਂਹਦੇ ਵੈਰੀ ਮਾਰ ਲੌ, ਫੜ ਕੱਲਾ ਕੱਲਾ।
ਅਸਾਂ ਮੁੜਨਾਂ ਧੌਣਾਂ ਧੋਇਕੇ, ਹੁਣ ਨਾਲ ਤਸੱਲਾ।
ਉਹਨਾਂ ਕੋਹਿਆ ਜੋਜੋ ਲਭਿਆ, ਕਿਤੋਂ ਦੀਨੀ ਵੱਲਾ।
ਉਹਨਾਂ ਘਰ ਤੁਰਕਾਂ ਦੇ ਪਾ ਦਿਤਾ, ਥਾਂ ਥਾਂ ਤੇ ਪੱਲਾ।
ਉਹਨਾਂ ਕੀਤਾ ਸੂਬਾ ਫੜਨ ਲਈ, ਹਲੇ ਤੇ ਹੱਲਾ।
ਪਰ ਨਾਲ ਵਧੀ ਦੇ ਬਚ ਗਿਆ, ਹਤਿਆਰਾ ਦੱਲਾ।
ਇਉਂ ਗੁਸੇ ਵਾਲਾ ਹੋਗਿਆ, ਕੁਝ ਮੁਲ ਸੁਵੱਲਾ।
ਤੇ ਕੁਝ ਦਿਹਾੜੇ ਪੈ ਗਿਆ, ਜ਼ੁਲਮਾਂ ਨੂੰ ਠੱਲਾ।