ਪੰਨਾ:ਸ਼ਹੀਦੀ ਜੋਤਾਂ.pdf/43

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ



(੪੪)

ਪੁਜ ਉਸਦੇ ਡੇਰੇ ਦੋਹਾਂ, ਹਾਲ ਸੁਣਾਇਆ ਪੂਰਾ।
ਡੇਰੇ ਉਸਦੇ ਵਿਚ ਹਮੇਸ਼ਾਂ, ਜੰਗੀ ਸਿੰਘ ਸੀ ਰਹਿੰਦੇ।
ਚਲੇ ਦੇਗ਼ ਅਤੁਟ ਸਦਾ ਈ, ਐਸ਼ ਬਹਾਰਾਂ ਲੈਂਦੇ।
ਦੇ ਕੇ ਧੀਰਜ ਏਹਨਾਂ ਨੂੰ ਉਸ, ਆਪਣੇ ਕੋਲ ਠਹਿਰਾਇਆ।
ਪਾ ਦੇਵਾਂਗੇ ਰਸਤੇ ਉਸਨੂੰ, ਜੇਕਰ ਏਬੇ ਆਇਆ।

ਚੌਧਰੀ, ਤਾਰਾ ਸਿੰਘ ਕੋਲ ਖੁਰਾ ਲੈ ਕੇ ਗਿਆ

ਬੈਂਤ

ਲੈ ਕੇ ਚੌਧਰੀ ਆਪਣੇ ਨਾਲ ‘ਖੋਜੀ’,
ਖੁਰਾ ਡਲਵਾਂ ਵਿਚ ਲਿਆਂਵਦਾ ਏ।
ਤਾਰਾ ਸਿੰਘ ਨੂੰ ਆਪਣੇ ਕੋਲ ਸਦ ਕੇ,
ਮੂੰਹੋਂ ਬੋਲਕੇ ਇੰਜ ਸੁਨਾਂਵਦਾ ਏ।
ਆਏ ਘੋੜੀਆਂ ਲੈ ਚੋਰ ਕੋਲ ਤੇਰੇ,
ਦੇ ਦੇ ਵਾਂਗ ਭਰਾਵਾਂ ਅਲਾਂਵਦਾ ਏ।
ਮੇਰੇ ਨਾਲ ਜਿਸ ਪੁਠੀਆਂ ਚੁਕੀਆਂ ਨੇ,
ਸਾਰੀ ਉਮਰ ਰਹਿੰਦਾ ਪਛਤਾਂਵਦਾ ਏ।
ਨਹੀਂ ਤਾਂ ਯਾਦ ਰਖੀ ਮੈਂ ਲਾਹੌਰ ਜਾ ਕੇ,
ਚਾਹੜ ਪਲਟਨਾਂ ਹੁਣੇ ਲਿਆਂ ਸਿਖਾ।
ਪਾਣੀ ਹੁਕੇ ਦਾ ਸਿਰੀਂ ‘ਅਨੰਦ’ ਪਾ ਕੇ,
ਸਭ ਦੇ ਦਾਹੜੀਆਂ ਕੇਸ ਮੁਨਾਂ ਸਿਖਾ।

ਜਵਾਬ ਭਾਈ ਤਾਰਾ ਸਿੰਘ ਜੀ

ਤਾਰਾ ਸਿੰਘ ਕਹਿੰਦਾ ਲਾਲੋ ਲਾਲ ਹੋ ਕੇ,
ਐਡਾ ਹੋਈਦਾ ਚੌਧਰੀ ਗਰਮ ਨਾਹੀਂ।