ਪੰਨਾ:ਸ਼ਹੀਦੀ ਜੋਤਾਂ.pdf/44

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

(੪੫)

ਡਾਕੂ ਆਖਦਾ ਏਂ, ਭਲੇਮਾਨਸਾਂ ਨੂੰ,
ਤੈਨੂੰ ਜ਼ਰਾ ਵੀ ਆਂਵਦੀ ਸ਼ਰਮ ਨਾਂਹੀ।
ਦੁਖੇ ਹੋਏ ਨੂੰ ਛੇੜ ਕੇ ਹੋਰ ਉਸ ਤੋਂ,
ਇਸ ਤਰ੍ਹਾਂ ਦੁਖਾਈ ਦਾ ਵਰਮ ਨਾਂਹੀ।
ਕੇਸ ਦਾਹੜੀਆਂ ਸਾਡੇ ਮੁਨਾਣ ਲੱਗੋਂ,
ਕੁਤਿਆ ਜਾਣਦਾ ਸਿਖ ਦਾ ਧਰਮ ਨਾਂਹੀ।
ਫੜਕੇ ਦਾਹੜੀਉਂ ਆਖਿਆ ਖੋਹਲ ਲੈ ਚੱਲ,
ਅੰਦਰ ਘੋੜੀਆਂ ਬੰਨ੍ਹਕੇ ਰੱਖੀਆਂ ਨੇ।
ਮਾਰ ਮਾਰ ਛਿਤਰ ਗੰਜ ਲਾਲ ਕੀਤਾ,
ਮਾਰ ਮਾਰ ਗੋਡੇ ਭੰਨੀਆਂ ਵੱਖੀਆਂ ਨੇ।
ਸੌ ਤੂੰ ਧਮਕੀਆਂ ਦੇ ਲਾਹੌਰ ਦੀਆਂ,
ਸਾਨੂੰ ਖੌਫ਼ ਨਾ ਪਾਂਮਰਾ ਰਾਈ ਦਾ ਏ।
ਜਾ ਖਾਂ ਚਾਹੜਕੇ ਹੁਣੇ ਲਿਆ ਉਹਨੂੰ,
ਬਹੁਤਾ ਮਾਣ ਤੈਨੂੰ ਜਿਸ ਜੁਵਾਈ ਦਾ ਏ।
ਪੁਤ ਪੋਤੇ ਵੀ ਰਖਣਗੇ ਯਾਦ ਤੇਰੇ,
ਦਿਲ ਸਿੰਘ ਦਾ ਨਹੀਂ ਦੁਖਾਈ ਦਾ ਏ।
ਤੇਰੇ ਜਹੇ ਸ਼ੈਤਾਨ ਦੀ ਜੜ੍ਹ ਪੁਟੇ,
ਤਾਰਾ ਸਿੰਘ ਭਾਈ ਬਣਦਾ ਭਾਈ ਦਾ ਏ।

ਜਗ ਖੂਹ ਹੈ ਜਿਹੋ ਜਹੀ ਵਾਜ ਦੇਈਏ,
ਉਹੋ ਜਹੀ ਅਗੋਂ ਵਾਜ ਆਂਵਦੀ ਏ।
ਜਾਕੇ ਲਾ ‘ਅਨੰਦ’ ਹੁਣ ਜ਼ੋਰ ਆਪਣਾ,
ਜਿਥੇ ਜਿਥੇ ਤੇਰੀ ਪੇਸ਼ ਜਾਂਵਦੀ ਏ।