ਪੰਨਾ:ਸ਼ਹੀਦੀ ਜੋਤਾਂ.pdf/45

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ



(੪੬)

ਚੌਧਰੀ ਨੇ ਪਟੀ ਥਾਣੇ ਜਾਣਾ

ਰੋਂਦਾ ਪਿਟਦਾ ਚੌਧਰੀ ਮਾਰ ਖਾਕੇ,
ਥਾਣੇਦਾਰ ਵਲੇ ਸਿਧਾ ਨਸਿਆ ਏ।
ਜ਼ਾਫਰ ਬੇਗ ਕੁਤਵਾਲ ਨੂੰ ਜਾ ਪਟੀ,
ਪਿਟ ਪਿਟ ਸਾਰਾ ਹਾਲ ਦਸਿਆ ਏ।
ਚੋਰ ਘੋੜੀਆਂ ਫੜਨ ਮੈਂ ਗਿਆ ਡਲਵੀਂ,
ਮਾਰ ਮਾਰ ਮੈਨੂੰ ਉਹਨਾਂ ਧਸਿਆ ਏ।
ਪਗ ਲਾਹਕੇ ਆਖਦਾ ਵੇਖ ਤਾਲੂ,
ਕੀਕੁਣ ਛਿਤਰਾਂ ਦੇ ਨਾਲ ਝਸਿਆ ਏ।
ਨਾਮੀ ਚੋਰ ਤਾਰਾ ਸਿੰਘ ਕੋਲ ਰਹਿੰਦੇ
ਮੋਰੀ ਕਰ ਮਦਦ ਚਲ ਨਾਲ ਮੇਰੇ।
ਮੇਰਾ ਮਾਲ ਪਕੜਾ ਦੇ ਬਰਕਤ ਸਿੰਘਾ,
ਦੂਣੇ ਦਿਨੋਂ ਦਿਨ ਹੋਣ ਇਕਬਾਲ ਤੇਰੇ।

ਥਾਣੇਦਾਰ ਨੇ ਚੜ੍ਹਾਈ ਕਰਨੀ


ਤਿੰਨ ਚਾਰ ਸੌ ਨਾਲ ਜਵਾਨ ਲੈਕੇ,
ਮਿਰਜ਼ਾ ਚੌਧਰੀ ਨਾਲ ਪਧਾਰਿਆ ਏ।
ਦਿਨ ਚੜਦੇ ਨੂੰ ਨਾਂ ਨਸ ਜਾਣ ਡਾਕੂ,
ਰਾਤੋ ਰਾਤ ਫੜ ਲਈਏ ਵਿਚਾਰਿਆ ਏ।
ਬੰਨੇ ਜੰਗਲ ਬਘੇਲ ਸਿੰਘ ਚਲਿਆ ਸੀ,