ਪੰਨਾ:ਸ਼ਹੀਦੀ ਜੋਤਾਂ.pdf/47

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

(੪੮)

ਬਾਂਹ ਰੁਲਦੀ ਕਿਧਰੇ ਕਿਸੇ ਦੀ, ਸਿਰ ਕਿਧਰੇ, ਕਿਧਰੇ ਟੰਗ।
ਲਹੂਆਂ ਤੇ ਲਾ ਲਾ ਤਾਰੀਆਂ, ਭਿਜ ਘੋੜਿਆਂ ਦੇ ਗਏ ਤੰਗ।
ਅੰਮ੍ਰਿਤ ਦੇ ਵੇਲੇ ਮਾਣਿਆਂ, ਰਜ ਬੀਰਤਾ ਵਾਲਾ ਰੰਗ।

ਮਿਰਜ਼ੇ ਨੇ ਨੱਸ ਜਾਣਾ

ਸੀਰਤ ਅੰਧੇਰੀ ਸੀਸ ਤੇ, ਜਦ ਖੜਕੀ ਆ ਤਲਵਾਰ।
ਆਪੋ ਵਿਚ ਤੁਰਕਾਂ ਆਪਣੇ; ਲਾਹ ਦਿਤੇ ਖੂਬ ਸਥਾਰ।
ਏਧਰ ਪਿਆ ਸ਼ਹੀਦ ਹੋ, ਬਘੇਲ ਸਿੰਘ ਸਰਦਾਰ।
ਰਜ ਸਿੰਘਾਂ ਗੁਸਾ ਲਾਹ ਲਿਆ, ਮਿਰਜ਼ੇ ਤੇ ਦੂਜੀ ਵਾਰ।
ਦੋ ਵੀਰ, ਭਤੀਜੇ ਦੋ ਜਦੋਂ, ਉਹਦੇ ਘਰ ਦੇ ਮਰ ਗਏ ਚਾਰ।
ਉਹ ਪਿਟਿਆ ਵਿਚ ਮੈਦਾਨ ਦੇ, ਉਸ ਵਕਤ ਦੁਹੱਥੜਾਂ ਮਾਰ।
ਲਦ ਲੋਥਾਂ ਉਤੇ ਘੋੜਿਆਂ, ਹੋ ਰਣ ਚੋਂ ਗਿਆ ਫਰਾਰ।
ਚੜ੍ਹ ਪਿਛੇ ਸਿੰਘਾਂ ਸੂਰਿਆਂ, ਲਾ ਦਿਤੇ ਫੇਰ ਸਥਾਰ।
ਮੁੜ ਪਰਤੇ ਪਿਛਾਂਹ ਨੂੰ ਆ ਗਏ, ਕਰ ਮਿਆਨ ਲਈ ਤਲਵਾਰ।
ਖੜ ਜ਼ਖਮੀ ਡੇਰੇ ਆਪਣੇ, ਲਾ ਪਟੀਆਂ ਦੇਣ ਸਵਾਰ।
ਜੋ ਪਾ ਗਏ ਗੱਜ ਸ਼ਹੀਦੀਆਂ, ਉਹ ਕਰ ਦਿਤੇ ਸਸਕਾਰ।
ਕੁਤੇ ਖਾਂਦੇ ਮੁਰਦੇ ਤੁਰਕ ਦੇ, ਕਾਂ, ਇਲਾਂ, ਕਰਨ ਬਹਾਰ।

ਮਿਰਜ਼ੇ ਨੇ ਲਾਹੌਰ ਜਾ ਕੇ ਰੋਣਾ

ਦੋਹਿਰਾ-

ਰੋ ਰੋ ਮਿਰਜ਼ਾ ਪਿਟਿਆ, ਜਾ ਸੂਬੇ ਦੇ ਪਾਸ।
ਰਾਜ ਤੇਰੇ ਵਿਚ ਹੋ ਗਿਆ, ਮੇਰੇ ਘਰ ਦਾ ਨਾਸ।