ਪੰਨਾ:ਸ਼ਹੀਦੀ ਜੋਤਾਂ.pdf/49

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ



(ਪ੦)

ਫਿਰ ਗੁਸੇ ਵਿਚ ਕੜਕਿਆ, ਸੂਬਾ ਦੂਜੀ ਵਾਰ।
ਏਥੇ ਦੁੰਬੇ ਖਾਣ ਲਈ, ਕਠੇ ਹੋਏ ਗ਼ਦਾਰ।
ਮੁਗਲਾਂ ਦੇ ਲਈ ਹੋ ਗਏ ਅਜ ਡਰਾਉਣੇ ਜੱਟ।
ਤਾਰਾ ਸਿੰਘ ਦਾ ਨਾਮ ਸੁਣ, ਪੈ ਗਈ ਸੀਨੇ ਸੱਟ।
ਜੋ ਜਾਵੇ ਮੈਦਾਨ ਚੋਂ ਸੌਂਹ ਖਾਹ, ਚੁਕ ਕਟਾਰ।
ਭੇਜਾਂ ਉਸਦੇ ਨਾਲ ਮੈਂ, ਗੱਭਰੂ ਚਾਰ ਹਜ਼ਾਰ।
ਮੁਨਸਬ ਦੂਣੇ ਕਰ ਦਿਆਂ, ਦੇਵਾਂ ਨਾਲ ਇਨਾਮ।
ਜੇਹੜਾ ਡਾਕੂ ਬੰਨ ਕੇ, ਹਾਜ਼ਰ ਕਰੇ ਤਮਾਮ।

ਮੋਮਨ ਖਾਂ ਨੇ ਚੜ੍ਹਾਈ ਕਰਨੀ

ਪਉੜੀ-

ਉਠ ‘ਮੋਮਨ ਖਾਂ’ ਨੇ ਆਖਿਆ, ਸੂਬੇ ਮੈਂ ਜਾਵਾਂ।
ਲਾ ਕੜੀਆਂ ‘ਮਲਕੁਲ ਮੌਤ’ ਨੂੰ, ਮੈਂ ਬੰਨ ਲਿਆਵਾਂ।
ਮੈਂ ਹਾਥੀ ਪਖੇ ਵਾਂਗਰਾਂ, ਫੜ ਕੰਨ ਭੁਵਾਵਾਂ।
ਮੈਂ ਤਾਰਾ ਸਿੰਘ ਨੂੰ ਵੱਢ ਕੇ, ਖਾ ਕਚਾ ਜਾਵਾਂ।
ਮੈਂ ਪਰਬਤ ਚੀਚੀ ਉਪਰੇ, ਚਾਂਹਵਾਂ ਤਾਂ ਚਾਵਾਂ।
ਮੈਂ ਮੋਮਨ ਹਜ਼ਰਤ ਅਲੀ ਦਾ, ਫੜ ਈਨ ਮਨਾਵਾਂ।
ਮੇਰੇ ਸਿਰ ਦੇ ਉਤੇ ਕਾਲ ਵੀ, ਨਿਤ ਕਰਦਾ ਛਾਵਾਂ।
ਮੈਂ ਧਰਤੀ ਤੋਂ ਸਿਖ ਕੌਮ ਦਾ, ਫੜ ਨਾਮ ਮਟਾਵਾਂ।

ਇਉਂ ਲੈ ਸੂਬੇ ਤੋਂ ਆਗਿਆ, ਚੁਕ ਲਈ ਕਟਾਰੀ।
ਉਹਨਾਂ ਹਾਥੀ ਘੋੜੇ ਪੀੜਕੇ, ਕਰ ਲਈ ਅਸਵਾਰੀ।