ਪੰਨਾ:ਸ਼ਹੀਦੀ ਜੋਤਾਂ.pdf/50

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

(੫੧)

ਦਲ ਚੜਿਆ ਚਾਰ ਹਜ਼ਾਰ ਦਾ,ਰਲ ਮਿਲਕੇ ਭਾਰੀ।
ਇਉਂ ਅਸਲਾ ਲੈ ਲੈ ਤੁਰ ਪਏ, ਜੋਧੇ ਬਲਕਾਰੀ।
ਜਿਉਂ ਰੱਬ ਲੈ ਬਦਲ ਗੜੇ ਦਾ,ਕਰ ਰਿਹਾ ਤਿਆਰੀ।
ਲਾ ਚੋਟਾਂ ਤੇ ਨੌਬਤਾਂ, ਚਲ ਪਏ ਕੰਧਾਰੀ।
ਉਹ ਜਾਵਣ ਪਿੰਡ ਉਜਾੜਦੇ, ਸਭ ਲੰਘਦੀ ਵਾਰੀ।
ਤਕ ਤਕ ਕੇ ਚੜਤਲ ਫੌਜ ਦੀ, ਕੰਬਣ ਨਰ ਨਾਰੀ।

ਤਾਰਾ ਸਿੰਘ ਨੂੰ ਲਾਹੌਰੋਂ ਇਕ ਸਿੰਘ ਨੇ ਖ਼ਬਰ ਦੇਣੀ

ਸੁਣ ਕੁਲ ਤਿਆਰੀ ਫੌਜ ਦੀ, ਇਕ ਸਿੰਘ ਪਿਆਰੇ।
ਉਹਨੇ ਹਾਲੇ ਤਾਰਾ ਸਿੰਘ ਨੂੰ, ਜਾ ਦਸੇ ਸਾਰੇ।
ਆਏ ਤੈਨੂੰ ਫੜਨ ਲਾਹੌਰ ਤੋਂ, ਚੜਕੇ ਦਲ ਭਾਰੇ।
ਤੂੰ ਦੋ ਦਿਨ ਕਢ ਲੈ ਵੀਰਨਾ, ਹੋ ਕਿਤੇ ਕਿਨਾਰੇ।
ਉਨ੍ਹਾਂ ਕਸਮਾਂ ਖਾਧੀਆਂ ਤੁਰਦਿਆਂ ਲਾ ਚੋਟ ਨਗਾਰੇ।
ਅਸਾਂ ਸਿੰਘ ਮੁਕੌਣੇ ਦੇਸ਼ ਚੋਂ, ਹੁਣ ਲਾ ਲਾ ਚਾਰੇ।

ਜਵਾਬ ਭਾਈ ਤਾਰਾ ਸਿੰਘ ਜੀ

ਕਿਹਾ ਤਾਰਾ ਸਿੰਘ ਨੇ ਵੀਰਨਾਂ, ਮੈਂ ਸਦਕੇ ਤੇਰੇ।
ਆ ਖੋਹਲੇ ਦੂਰੋਂ ਭੇਦ ਨੇ, ਜਿਸ ਅਗੇ ਮੇਰੇ।
ਡਰ ਇਲਾ ਕੋਲੋਂ ਲਾਂਵਦੇ, ਛਹਿ ਸਦਾ ਬਟੇਰੇ।
ਕਦੇ ਭੇਡਾਂ ਵੇਖ ਨਹੀਂ ਕੰਬਦੇ, ਸ਼ੇਰਾਂ ਦੇ ਜੇਰੇ।
ਮੈਂ ਕਾਹਨੂੰ ਡਰ ਕੇ ਮੌਤ ਤੋਂ, ਨਸ ਜਾਂ ਪਰੇਰੇ।