ਪੰਨਾ:ਸ਼ਹੀਦੀ ਜੋਤਾਂ.pdf/53

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ



(੫੪)

ਤੇਗਾਂ ਇਉਂ ਲਿਸ਼ਕੰਨ, ਰਣ ਵਿਚ ਲਗੀਆਂ।
ਬਿਜਲੀਆਂ ਜਿਉਂ ਚਮਕਣ,ਅੰਦਰ ਘਟਾਂ ਦੇ।
ਹੋ ਗਏ ਕੜਕ ਜਵਾਨ, ਆਹਮੋ ਸਾਹਮਣੇ।
ਪਲ ਵਿਚ ਮਚੇ ਘਾਨ, ਲਹੂ ਤੇ ਮਿਝ ਦੇ।
ਢਾਲਾਂ ਉਤੇ ਵੱਜਨ, ਤੇਗਾਂ ਇਸ ਤਰਾਂ।
ਬਦਲ ਜੀਕੁਣ ਗੱਜਨ, ਸਾਵਨ ਮਾਂਹ ਦੇ।
ਮਾਰੇ ਇਕ ਕਟਾਰ, ਦੂਜਾ ਰੋਕਦਾ।
ਵਾਰੋ ਵਾਰੀ ਵਾਰ, ਸੀ ਇਉਂ ਹੋ ਰਹੇ।
ਲਹੂਆਂ ਵਿਚ ਸਰੀਰ, ਰੁਲਦੇ ਇਸ ਤਰਾਂ।
ਮਛੀਆਂ ਉਤੇ ਨੀਚ, ਜੀਕੁਰ ਤਰਦੀਆਂ।
ਮਾਰੀ ਤੇਗ਼ ਉਲਾਰ, ਮੂੰਹ ਤੇ ਸਿੰਘ ਨੇ।
ਛੁਟੀ ਲਹੂ ਦੀ ਧਾਰ, ਡਿਗੀਆਂ ਬੋਟੀਆਂ।
ਖਾਕੇ - ਡੂੰਘੀ ਸਟ, ਤਕੀ ਬੇਗ ਫਿਰ।
ਗਿਆ ਪਿਛੇ ਹਟ, ਛਡ ਮੈਦਾਨ ਨੂੰ।
ਵੇਖਕੇ ਮੋਮਨ ਖਾਨ, ਕਹਿੰਦਾ ਹਲਕੇ।
ਕਿਥੋਂ ਖਾਧੇ ਪਾਨ, ਮਿਰਜ਼ਾ ਸਾਹਿਬ ਜੀ।
ਮਿਰਜ਼ਾ ਗੁਸਾ ਧਾਰ, ਏਦਾਂ ਆਖਦਾ।
ਹੋਕੇ ਸਿਪਾਹ ਸਾਲਾਰ, ਕਰੇਂ ਮਖੋਲ ਤੂੰ।
ਤੂੰ ਵੀ ਛੇੜ ਤੁਰੰਗ, ਕਰ ਅਗਾਂਹ ਕੁਝ।
ਤਾਰਾ ਸਿੰਘ ਨਿਹੰਗ, ਪਾਨ ਹੈ ਵੰਡਦਾ।
ਏਨੀ ਕਹਿਕੇ ਬਸ, ਤਕੀ ਡਿਗ ਪਿਆ।
ਗਿਆ ਉਧਰ ਨੂੰ ਨਸ, ਜਿਥੋਂ ਨਾਂ ਮੁੜੇ ਕੋ।

~~~~~