ਪੰਨਾ:ਸ਼ਹੀਦੀ ਜੋਤਾਂ.pdf/55

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

(੫੬)

ਆਖਰੀ ਹੱਲਾ

(ਤਰਜ਼- ਵਾਰ ਚੰਡੀ ਸਿਰਖੰਡੀ ਛੰਦ)

ਦੋਹਿਰਾ-

ਫਿਰ ਇਉਂ ਗੁਸਾ ਖਾਕੇ, ਦੋਵੇਂ ਦਲ ਜੁਟ ਪਏ।
ਹਰਨਾਂ ਉਤੇ ਆ ਕੇ, ਪੈਂਦਾ ਸ਼ੇਰ ਜਿਉਂ।
ਵਧ ਤੋਂ ਵਧ ਲੜਾਕੇ, ਸਿਖ ਤੇ ਮੁਗਲ ਵੀ।
ਲੜਦੇ ਦੇ ਦੇ ਝਾਕੇ, ਢਾਲਾਂ, ਤੇਗ਼, ਲੈ।
ਗੜਾ ਜਿਵੇਂ ਅਕਾਸ਼ੋ, ਡਗੇ ਜਿਸ ਤਰਾਂ।
ਡਿਗਨ ਇੰਜ ਜਵਾਨ, ਖਾ ਖਾ ਫਟ ਨੂੰ।
ਲਹੂ ਵਿਚ ਧਰਤੀ ਸਾਰੀ ਰੰਗੀ ਇਸ ਤਰਾਂ।
ਸਾਲੂ ਰੰਗ ਲਲਾਰੀ, ਪਾਏ ਸੁਕਣੇ।
ਮਾਰੋ ਮਾਰ ਅਵਾਜ਼, ਆਵੇ ਇਸ ਤਰਾਂ।
ਜਿਉਂ ਪੈ ਅਸਮਾਨੋਂ ਬਾਜ, ਉਤੇ ਪੰਛੀਆਂ।
ਤੇਗ਼ਾਂ ਦੇ ਛਨਕਾਰ, ਏਦਾਂ ਵਜਦੀਆਂ।
ਘਾੜ ਘੜਨ ਠਠਿਆਰ, ਉਤੇ ਅਹਿਰਨਾਂ।
ਲੋਥਾਂ ਨਾਲ ਮੈਦਾਨ, ਸਾਰਾ ਭਰ ਗਿਆ।
ਵਾਹ ਹੋਇਆ ਘਮਸਾਨ, ਛਟਾਕੀ ਸ਼ੇਰ ਦਾ।
ਵੈਰੀ ਚਾਰ ਹਜ਼ਾਰ, ਆਇਆ ਗੱਜ ਕੇ।
ਸਿੰਘ ਸਾਰੇ ਸੌ ਚਾਰ, ਲੜਦੇ ਕਦੋ ਤਕ।
ਖਾ ਖਾ ਖੂਨ ਉਬਾਲਾ, ਟੋਟੇ ਹੋਂਵਦਾ।
ਤੇਗ਼ਾਂ ਉਤੇ ਢਾਲਾਂ, ਵਜ ਵਜ ਟੁਟੀਆਂ।