ਪੰਨਾ:ਸ਼ਹੀਦੀ ਜੋਤਾਂ.pdf/56

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ



(੫੭)


ਡਿਗੇ ਸਭ ਸਿਰਲੱਥ, ਦੂਣੇ ਮਾਰਕੇ।
ਆਇਆ ਇਕ ਨਾਂ ਹੱਥ, ਜੀਊਂਦਾ ਕਿਸੇ ਦੇ।
ਲਾਇਆ ਮੁਗਲਾਂ ਤਾਣ ਵਧ ਵਧ ਆਪਣਾ।
ਜੀਊਂਦੇ ਪਕੜ ਜਵਾਨ, ਬੰਨ ਲੈ ਚਲੀਏ।
(ਪਰ)ਬਚਿਆਂ ਦੀ ਨਹੀਂ ਖੇਲ, ਮੁਕਾਬਲਾ ਸਿੰਘ ਦਾ।
ਅੰਦਰ ਸੜਦੇ ਤੇਲ, ਪਾਵੇ ਹਥ ਕੋਈ।
ਜਦ ਲਾਕੇ ਛਾਤੀ ਨਾਲ, ਭੋਂ ਪੰਜਾਬ ਦੀ।
ਅਣਖੀ ਪਿਉ ਦੇ ਲਾਲ, ਸਾਰੇ ਲੇਟ ਗਏ।
ਸਿਰ ਹੋ ਕੇ ਬੇ ਸੰਗ, ਸਾਰੇ ਵਢ ਲੈ।
ਨੇਜ਼ਿਆਂ ਉਤੇ ਟੰਗ, ਤੁਰੇ ਲਾਹੌਰ ਨੂੰ।
ਆਏ ਹੈਸਨ ਚਾਰ, ਚਲੇ ਤਿੰਨ ਜਣੇ।
ਸਿੰਘਾਂ ਇਕ ਹਜ਼ਾਰ, ਨਾਲ ਹੀ ਰਖ ਲਿਆ।
ਸਤਰਾਂ ਸੌ ਬਿਆਸੀ, ਸੰਮਤ ਬਿਕਰਮੀ।
ਹੋਈ ਮੌਤ ਦੀ ਹਾਸੀ, ਰੁਤ ਬਸੰਤ ਵਿਚ।
ਫੁਲ ਨਹੀਂ ਐਵੇਂ ਲਾਲ, ਅਜ ਗੁਲਾਬ ਦਾ।
ਨਾਲ ਲਹੂਆਂ ਗਏ ਪਾਲ, ਅਣਖੀ ਏਸਨੂੰ।