ਪੰਨਾ:ਸ਼ਹੀਦੀ ਜੋਤਾਂ.pdf/57

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਸ਼ਹੀਦੀ ਭਾਈ ਤਾਰੂ ਸਿੰਘ ਜੀ

ਦੋਹਰਾ

ਅੰਦਰ ਮਾਝੇ ਦੇਸ਼ ਦੇ, 'ਪੂਲਾ' ਇਕ ਗਰਾਮ।
ਵਸੇ ਉਸ ਵਿੱਚ ਸੂਰਮਾਂ, ਤਾਰੂ ਸਿੰਘ ਸੀ ਨਾਮ।
ਇਕ ਮਾਤਾ ਇਕ ਭੈਣ ਸੀ, ਤੀਜਾ ਜੋਧਾ ਆਪ।
ਕਰਨ ਗੁਰੂ ਦਸਮੇਸ਼ ਦਾ, ਦਿਲ ਵਿੱਚ ਤਿੰਨੇ ਜਾਪ।
ਕਰਦਾ ਤਾਰੂ ਸਿੰਘ ਸੀ, ਖੇਤੀ ਵਾਲੀ ਕਾਰ।
ਨਾਲੇ ਦੇਸ਼ ਤੇ ਕੌਮ ਨਾਲ, ਕਰੇ ਅਤੁਟ ਪਿਆਰ।
ਜੰਗੀ ਸਿੰਘ ਜੋ ਜੰਗਲੀਂ, ਲੁਕ ਕਰਨ ਗੁਜ਼ਰਾਨ।
ਉਹਨਾਂ ਲਈ ਪਕਾਇਕੇ, ਖੜਦਾ ਨਿਤ ਪਕਵਾਨ।
ਕਰਦਾ ਦੁਖੀਆਂ ਲਈ ਸੀ, ਵਿਤੋਂ ਵਧ ਵਧ ਦਾਨ।
ਦ੍ਰਿੜ ਬੜਾ ਵਿਸ਼ਵਾਸ ਵਿਚ, ਬੋਲ ਤੋਲ ਬਲਵਾਨ।
ਏਦਾਂ ਵੰਡ ਕੇ ਛਕਦਿਆਂ, ਜੀਵਨ ਰਿਹਾ ਬਤੀਤ।
ਹੁਣ ਇਸਦੇ ਇਮਤਿਹਾਨ ਦੀ, ਵਾਰੀ ਆਈ ਮੀਤ।

ਦੁਵੱਯਾ ਛੰਦ

ਚੁਗਲ ਚੰਦਰੇ ਚੁਗਲੀ ਕੀਤੀ, ਵਿਚ ਲਾਹੌਰ ਦੇ ਜਾ ਕੇ।
ਸੂਬੇ ਨੂੰ ਅਗ ਵਾਂਗਰ ਕੀਤਾ, ਗੱਲਾਂ ਨਾਲ ਭਖਾ ਕੇ।