ਪੰਨਾ:ਸ਼ਹੀਦੀ ਜੋਤਾਂ.pdf/59

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ



(੬੦)

ਤਾਰੂ ਸਿੰਘ ਨੂੰ ਬੰਨ੍ਹਕੇ ਕਰੋ ਹਾਜ਼ਰ,
ਵੇਖਾਂ ਲਾਟ ਮੈਂ ਦਿਲੀ ਤੇ ਚੜਨ ਵਾਲਾ।
ਉਹਦੀ ਮਾਰਕੇ ਕੰਗ ਮੁਕਾਉ ਜਲਦੀ,
ਏਹੋ ਜਹੇ ਮਨਸੂਬੇ ਜੋ ਘੜਨ ਵਾਲਾ।
ਜੰਗੀ ਸਾਜ਼ ਸਮਾਨ ਵੀ ਨਾਲ ਦਿਤਾ,
ਸ਼ਾਇਦ ਬਣੇ ਮੌਕਾ ਕਿਤੇ ਲੜਨ ਵਾਲਾ।
ਪੰਧ ਕਰ ਸਾਰਾ ਪੂਲੇ ਪਿੰਡ ਪਹੁੰਚੇ,
ਖੇਤਾਂ ਵਿਚੋਂ ਜਾ ਸਿੰਘ ਨੂੰ ਪਕੜ ਲੀਤਾ।
ਹਲ ਵਾਹੁੰਦੇ ਤਾਈਂ ਸੀ ਬਰਕਤ ਸਿੰਘਾ,
ਕੜੀਆਂ ਬੇੜੀਆਂ ਮਾਰਕੇ ਜਕੜ ਲੀਤਾ।

ਤਾਰੂ ਸਿੰਘ ਦੀ ਮਾਤਾ ਤੇ ਭੈਣ ਨੇ ਔਣਾ

ਚੌਪਈ-

ਵਿਚ ਪਿੰਡ ਦੇ ਖਬਰਾਂ ਆਈਆਂ,
ਤਾਰੂ ਸਿੰਘ ਫੜ ਲਿਆ ਸਿਪਾਹੀਆਂ।
ਪੁਠੀਆਂ ਕੜੀਆਂ ਉਸਨੂੰ ਜੜਕੇ,
ਲੈ ਚਲੇ ਲਾਹੌਰ ਨੂੰ ਫੜਕੇ।
ਸੁਣਕੇ ਮਾਵਾਂ ਧੀਆਂ ਦੋਵੇਂ,
ਖੇਤਾਂ ਵਲ ਉਠ ਭਜੀਆਂ ਓਵੇਂ।
ਲਗੀ ਕਹਿਣ ਸਿਪਾਹੀਆਂ ਤਾਈਂ,
ਪੁਤਰ ਮੇਰਾ ਨਹੀਂ ਗੁਨਾਹੀਂ।