ਪੰਨਾ:ਸ਼ਹੀਦੀ ਜੋਤਾਂ.pdf/60

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

(੬੧)

ਨਾਂ ਇਸ ਕਿਧਰੇ ਕੀਤੀ ਚੋਰੀ,
ਨਾਂ ਇਸ ਕੀਤੀ ਸੀਨਾ ਜ਼ੋਰੀ,
ਦਸਾਂ ਨਵਾਂ ਦੀ ਕਿਰਤ ਕਮਾਵੇ,
ਆਪ ਖਾਏ ਮੂੰਹ ਸਾਡੇ ਪਾਵੇ।
ਮੈਂ ਰੰਡੀ ਦਾ ਇਕੋ ਜਾਇਆ,
ਨਹੀਂ ਭੈਣ ਨੂੰ ਅਜੇ ਵਿਆਹਿਆ।
ਕੇਹੜੇ ਦੁਖੋਂ ਇਸ ਨੂੰ ਫੜਿਆ,
ਵਿਚ ਬੇੜੀਆਂ ਕਾਹਨੂੰ ਜੜਿਆ।
ਮਰ ਗਏ ਕਿਸੇ ਚੁਗਲ ਦੇ ਬਚੇ,
ਵੇਖਣ ਨਾ ਜੋ ਝੂਠੇ ਸਚੇ।
ਪੁਤਰ ਮੇਰਾ ਸਿਧਾ ਸਾਈਂ,
ਦੁਖ ਨਾ ਦੇਵੇ ਕਿਸੇ ਦੇ ਤਾਈਂ।
ਕਹਿਣ ਐਹਦੀਏ ਸੁਣ ਗਲ ਮਾਈ।
ਸਾਨੂੰ ਖਬਰ ਨਹੀਂ ਏ ਕਾਈ।
ਅਸੀਂ ਲੋਕ ਹਾਂ ਹੁਕਮੀ ਬੰਦੇ,
ਨਹੀਂ ਜਾਣਦੇ ਚੰਗੇ ਮੰਦੇ।
ਸਾਨੂੰ ਹੁਕਮ ਲਾਹੌਰੋਂ ਚੜਿਆ,
ਤ ਹੈ ਤੇਰੇ ਪੁਤ ਨੂੰ ਫੜਿਆ।
ਜੇ ਏਹ ਜ਼ੁਲਮ ਨਧੀਂ ਕੋਈ ਕਰਦਾ,
ਆ ਜਾਵੇਗਾ ਫਿਰ ਨਹੀਂ ਮਰਦਾ।