ਪੰਨਾ:ਸ਼ਹੀਦੀ ਜੋਤਾਂ.pdf/62

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ



(੬੩)

ਜਵਾਬ ਤਾਰੂ ਸਿੰਘ ਜੀ

ਤਰਜ਼-ਮਿਰਜ਼ਾ

ਹਸ ਤਾਰੂ ਸਿੰਘ ਨੇ ਆਖਿਆ, ਗਲ ਸੁਣ ਲੈ ਮੇਰੀ ਮਾਂ।
ਮੈਂ ਖੰਡੇ ਪੀਤੇ ਘੋਲਕੇ, ਮੈਨੂੰ ਮੌਤ ਦਾ ਡਰ ਨਾਂ ਤਾਂ।
ਮੈਂ ਤੇਗ਼ ਦੀ ਗੋਦੋਂ ਜੰਮਿਆ, 'ਚਕਰਾਂ' ਦੀ ਮਾਣੀ ਛਾਂ।
ਮੇਰਾ ਪਰਬਤ ਜੇਡਾ ਹੌਂਸਲਾ, ਨਾ ਸੁਪਨੇ ਵਿਚ ਘਬਰਾਂ।
ਮੈਂ ਦੇਣ ਬਲੀ ਹਾਂ ਚਲਿਆ, ਮੈਂ ਪਾਪ ਕੋਈ ਕੀਤਾ ਨਾਂ।
ਮੈਨੂੰ ਏਹ ਵਰ ਮਾਤਾ ਬਖਸ਼ਦੇ, ਮੈਂ ਕਰਕੇ ਘੋਲ ਵਖਾਂ।
ਮੈਂ ਵਾਂਗ ਮਨੀ ਸਿੰਘ ਵੀਰ ਦੇ, ਹਸ ਹਸ ਕ ਬੰਦ ਕਟਵਾਂ।
ਮੈਂ ਮਤੀ ਦਾਸ ਦੇ ਵਾਂਗਰਾਂ, ਸਿਰ ਆਰਾ ਹਸ ਫਰਵਾਂ।
ਮੈਂ ਗੁੜਤੀ ਪੀਤੀ 'ਅਣਖ' ਦੀ, ਕਿਉਂ ਲਾਜ ਕੌਮ ਨੂੰ ਲਾਂ।
ਮੈਂ ਨਕਸ਼ੇ ਦੇਸ਼ ਪੰਜਾਬ ਦੇ, ਲਹੂ ਡੋਲਕੇ ਨਵਾਂ ਬਣਾਂ।
ਮੈਂ ਕਲਗੀਧਰ ਦੀ ਗੋਦ ਵਿਚ, ਜਾ ਖੇਡਾਂ ਪਿਆਰ ਹੰਡਾਂ।
ਹੁਣ ਜਾਉ 'ਅਨੰਦ' ਘਰ ਆਪਣੇ, ਮੈਂ ਵੀ ਘਰ ਅਪਣੇ ਜਾਂ।
ਕੋਈ ਸੁਤੇ ਸ਼ੇਰ ਪੰਜਾਬ ਦੇ, ਮੈਂ ਹੋੱਕੇ ਮਾਰ ਜਗਾਂ।
ਮੈਂ ਭਾਂਬੜ ਬਲਦੇ ਜ਼ੁਲਮ ਦੇ, ਰਤ ਅਪਣੀ ਨਾਲ ਬੁਝਾਂ।
ਉਥੋਂ ਉਠਣ ਲਖਾਂ ਸੂਰਮੇ, ਜਿਥੇ ਅਪਣਾ ਖੂਨ ਚੁਵਾਂ।
ਮੈਂ 'ਝੰਡੇ' ਪਿਆਰੇ ਪੰਥ ਦੇ, ਜਾਂ ਅਰਸ਼ਾਂ ਵਿਚ ਝੁਲਾਂ।