ਪੰਨਾ:ਸ਼ਹੀਦੀ ਜੋਤਾਂ.pdf/67

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ



(੬੬)

ਵੇਖੋ ਪਿਆ ਟਿਮ ਟਿਮਾਂਦਾ ਏ।
ਮੈਨੂੰ ਚਰਬੀ ਇਸ ਵਿਚ ਪਾਣ ਦਿਓ,
ਬਿਨ ਤੇਲੋਂ ਬੁਝਦਾ ਜਾਂਦਾ ਏ।
ਮੇਰੀ ਸਧਰ ਅਜੇ ਕੁਵਾਰੀ ਏ,
ਮੈਂ ਮੌਤ ਨਾਰ ਪਰਨਾ ਰਿਹਾ ਹਾਂ।
ਪਾ ਕੰਗਨ, ਕੈਂਠੇ ਕੜੀਆਂ ਦੇ,
ਮੈਂ ਲਾੜਾ ਬਣਕੇ ਜਾ ਰਿਹਾ ਹਾਂ।
ਜਾਓ ਤੁਸੀਂ ਘਰ ਆਰਾਮ ਕਰੋ,
ਸਤਿਗੁਰ ਅਗੇ ਅਰਦਾਸ ਕਰੋ।
ਦੁਨੀਆਂ ਤੋਂ ਤੇਜ ਚੁਗੱਤਿਆਂ ਦਾ,
ਹਦ ਟਪ ਗਿਆ ਹੁਣ ਨਾਸ ਕਰੋ।

ਦੋਹਿਰਾ


ਤਾਰੂ ਸਿੰਘ ਦੀ ਮਤ ਇਉਂ, ਕਰ ਲੀਤੀ ਪਰਵਾਨ।
ਫਤੇ ਬੁਲਾਕੇ ਘਰਾਂ ਨੂੰ, ਤੁਰ ਗਏ ਕੁਲ ਜਵਾਨ।
ਸੌਂ ਗਏ ਸਾਰੇ ਅਹਿਦੀਦੇ, ਰੋਟੀ ਟੁਕਰ ਖਾ।
ਤਾਰੂ ਸਿੰਘ ਜੀ ਬੈਠ ਗਏ, ਸੁੰਨ ਸਮਾਧ ਲਗਾ।
ਰਾਤ ਲੰਘੀ ਦਿਨ ਚੜ੍ਹ ਪਿਆ,ਤੁਰ ਪਏ ਫੇਰ ਚੰਡਾਲ।
ਪੁਜੇ ਆਣ ਲਾਹੌਰ ਵਿਚ, ਦਿਨ ਡੁਬੇ ਦੇ ਨਾਲ।
ਬੰਦ ਕਚਹਿਰੀ ਹੋਈ ਸੀ, ਆਵੰਦਿਆਂ ਦੇ ਤਕ।
ਭੋਰੇ ਅੰਦਰ ਰਾਤ ਨੂੰ, ਦਿਤਾ ਸਿੰਘ ਨੂੰ ਡਕ।
ਅੰਨ, ਪਾਣੀ, ਨਾਂ ਕਿਸੇ ਨੇ, ਪੁਛਿਆ ਸਿੰਘ ਨੂੰ ਆਨ।