ਪੰਨਾ:ਸ਼ਹੀਦੀ ਜੋਤਾਂ.pdf/69

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

(੬੮)

ਜਵਾਬ ਭਾਈ ਤਾਰ ਸਿੰਘ ਜੀ

ਜਾਪੇ ਤੈਨੂੰ ਸੂਬਿਆ, ਚੁਗਲਾਂ ਭੜਕਾਇਆ।
ਮੈਂ ਅਜਤੀਕਰ ਗ਼ਦਰ ਨਹੀਂ, ਥਾਂ ਕਿਸੇ ਮਚਾਇਆ।
ਨਾ ਮੈਂ ਘਰ ਬਾਗ਼ੀ ਆਪਣੇ, ਕੋਈ ਕਦੇ ਛੁਪਾਇਆ।
ਮੈਂ ਕਿਧਰੇ ਕੀਤਾ ਕਤਲ ਨਾ, ਕੁਝ ਨਹੀਂ ਚੁਰਾਇਆ।
ਤੇ ਜਾਂ ਦਸ ਤੇਰਾ ਮਾਮਲਾ, ਨਾ ਹੋਏ ਪੁਚਾਇਆ।
ਕਿਰਤ ਕਰਾ ਮੈਂ ਹੱਕ ਦੀ, ਨਹੀਂ ਜ਼ੁਲਮ ਕਮਾਇਆ।
ਜੇ ਮੈਂ ਹੋਊ ਕਿਸੇ ਨੂੰ, ਪਰਸ਼ਾਦ ਖੁਵਾਇਆ।
ਏਹਦੇ ਵਿਚ ਮੈਂ ਤੁਸਾਂ ਦਾ, ਕੀਹ ਦਸ ਗੁਆਇਆ।
ਐਵੇਂ ਤੂੰ ਬੇਦੋਸ ਨੂੰ, ਲਾ ਕੜੀ ਮੰਗਾਇਆ।
ਫਤਹਿ ਬੁਲਾਣੀ ਸਭ ਨੂੰ, ਹੈ ਗੁਰਾਂ ਸਿਖਾਇਆ।
ਮੈਨੂੰ ਡਰ ਨਹੀਂ ਮੌਤ ਦਾ, ਜੇ ਰੋਹਬ ਤੂੰ ਪਾਇਆ।
ਬੇੜਾ ਗਰਕ ਚੁਗੱਤਿਊ, ਹੋਵਣ ਤੇ ਆਇਆ।

ਸੂਬਾ-


ਫਿਰ ਚੰਗੀ ਤਰਾਂ ਵਿਚਾਰ ਲੈ, ਮੁੜ ਤੈਨੂੰ ਆਖਾਂ।
ਮੈਂ ਈਨ ਮਨਾਵਾਂ ਮੌਤ ਨੂੰ, ਨਾ ਸਮਝ ਮਜ਼ਾਖਾਂ।
ਮੈਂ ਕੱਚਾ ਗੋਸ਼ਤ ਖਾ ਲਵਾਂ, ਤੇਰਾ ਵਾਂਗਰ ਨਾਖਾਂ।
ਮੈਂ ਨਾਲ ਜ਼ੰਬੂਰਾਂ ਤੇਰੀਆਂ, ਪੁਟ ਦੇਵਾਂ ਖਾਖਾਂ।
ਦਸ ਨਾਲੇ ਕਿਥੇ ਰਹਿੰਦੀਆਂ, ਸਿੰਘਾਂ ਦੀਆਂ ਸ਼ਾਖਾਂ।