ਪੰਨਾ:ਸ਼ਹੀਦੀ ਜੋਤਾਂ.pdf/7

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

(੮)

ਭਾਂਬੜ ਦਿਲ ਵਿਚ ਮਚਿਆ।
ਉਹ ਫਿਰ ਆਇਆ ਕੋਲ ਗੁਰਾਂ ਦੇ,
ਹਥ ਜੋੜ ਕੇ ਕਹਿੰਦਾ।
ਸਤਿਗੁਰ ਜੀ ਏਹ ਸਦਮਾ ਏਨਾ,
ਦਿਲ ਮੇਰਾ ਨਹੀਂ ਸਹਿੰਦਾ।
ਹੁਕਮ ਦਿਓ ਤਾਂ ਦੁਨੀਆਂ ਉਤੇ,
ਪਰਲੋ ਅਜ ਲਿਆਵਾਂ।
'ਦਿਲੀ ਅਤੇ ਲਾਹੌਰ' ਦੀ ਫੜਕੇ,
ਇਟ ਨਾਲ ਇਟ ਵਜਾਵਾਂ।
ਅਖਾਂ ਵਿਚੋਂ ਸੁਟ ਅੰਗਿਆਰੇ,
ਭਾਂਬੜ ਅਜਿਹੇ ਮਚਾਵਾਂ।
ਪਰਬਤ ਸਭ ਕਰ ਸੁਟਾਂ ਕੋਲੇ,
ਜ਼ਾਲਮ ਸਭ ਜਲਾਵਾਂ।
ਹੁਕਮ ਦਿਓ ਤਾਂ ਅੰਬਰ ਉਤੋਂ,
ਸੂਰਜ ਸੁਟਾਂ ਲਾਹਕੇ।
ਸ਼ਾਹੀ ਮਹਿਲ ਤੇ ਸ਼ਾਹੀ ਫੌਜਾਂ,
ਧਰ ਦਿਆਂ ਖਾਕ ਬਨਾਕੇ।
ਜੇਕਰ ਕਹੋ ਔਰੰਗੇ ਤਾਈਂ,
ਉਲੂ ਪਕੜ ਬਨਾਵਾਂ।
ਮੂੰਹ ਦੇ ਰਸਤੇ ਮੈਲਾ ਕਢੇ,
ਮਾਰਨ ਚਿੜੀਆਂ ਕਾਵਾਂ।
ਅੱਖਾਂ ਤੋਂ ਕਰ ਅੰਨਾਂ ਦੇਵਾਂ,
ਬਿਟ ਬਿਟ ਪਿਆ ਤਕੇ।