ਪੰਨਾ:ਸ਼ਹੀਦੀ ਜੋਤਾਂ.pdf/70

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ



(੬੯)

ਮੈਂ ਕੱਢ ਅੱਖਾਂ ਤੇਰੀਆਂ, ਕਰ ਗਰਮ ਸਲਾਖਾਂ।
ਜਦ ਵਜੇ ਬੈਂਤ ਸਰੀਰ ਤੇ, ਲਹਿ ਜਾਣ ਚਟਾਖਾਂ।
ਏਹ ਬਚਿਆਂ ਵਾਲੀ ਖੇਡ ਨਹੀਂ,ਲੋਹੇ ਦੀਆਂ ਦਾਖਾਂ।
ਮੈਥੋਂ ਜ਼ਬਰਾਈਲ ਵੀ ਕੰਬਦਾ, ਜਦ ਦਿਆਂ ਘੁਰਾਖਾਂ।
ਪੜ੍ਹ ਕਲਮਾਂ ਤੇਰੇ ਭਲੇ ਦੀ, ਗਲ ਮੁੜ ਮੁੜ ਭਾਖਾਂ।

ਜਵਾਬ ਭਾਈ ਤਾਰੂ ਸਿੰਘ ਜੀ


ਹਾਂ ਚੰਗੀ ਤਰ੍ਹਾਂ ਵਿਚਾਰਦਾ, ਮੈਂ ਨਹੀਂ ਅੰਞਾਣਾਂ।
ਮੈਂ ਤਖਤ ਯਾਂ ਤਖਤਾ ਸਿਖਿਆ, ਜ਼ਿੰਦਗੀ ਵਿਚ ਪਾਣਾ।
ਤੈਨੂੰ ਦਸਿਆਂ ਕਲਮਾਂ ਨਬੀ ਨੇ, ਜਿਸ ਤਰ੍ਹਾਂ ਰੰਡਾਣਾਂ।
ਮੈਨੂੰ ਦਸਿਆ ਮੇਰੇ ਗੁਰੂ ਨੇ, ਇਉਂ ਧਰਮ ਕਮਾਣਾਂ।
ਮੈਂ ਸਿਖਿਆ ਤੇਰੀ ਮੌਤ ਤੋਂ, ਹੈ ਨਹੀਂ ਘਬਰਾਣਾ।
ਮੈਂ ਕਮਲੀ ਮੌਤ ਨੂੰ ਸਮਝਦਾ, ਕਪੜਾ ਬਦਲਾਣਾ।
'ਹਦ ਕਿਥੇ ਹੈ ਸ਼ੇਰ ਦੀ', ਮੈਂ ਖਬਰ ਨਾ ਜਾਣਾ।
ਮੈਂ ਲੋਹਾਂ ਉਤੇ ਸਿਖਿਆ, ਹਸ ਚੌਂਕੜ ਲਾਣਾ।
ਮੈਂ ਸਮਝਾਂ ਲਾਹੁਣਾ ਕਪੜਾ, ਜੋ ਪੋਸ਼ ਲੁਹਾਣਾ।
ਮੈਂ 'ਖੋਪਰ' ਦਾ ਸਿਖ ਮਹਿਲ ਤੇ, ਹੈ 'ਕਲਸ' ਝੜਾਣਾ।
ਤੇਰੇ 'ਜਿਬਰਾਈਲ' ਨੂੰਚੱਬ ਲਵਾਂ,ਮੈਂ ਸਮਝ 'ਮਖਾਣਾ'।
ਨਹੀਂ ਧੌਣ ਸਿੰਘ ਦੀ ਝੁਕਣੀ, ਕਰ ਲੇ ਮਨ ਭਾਣਾ।

ਦੋਹਿਰਾ


ਸੁਣ ਕੇ ਇਉਂ ਮੂੰਹ ਤੋੜਵਾਂ, ਸੂਬਾ ਦੁਸ਼ਟ ਜਵਾਬ।
ਕਹਿੰਦਾ ਫਤਵਾ ਕਾਜ਼ੀਓ, ਦਸੋ ਖੋਹਲ ਕਿਤਾਬ।