ਪੰਨਾ:ਸ਼ਹੀਦੀ ਜੋਤਾਂ.pdf/73

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

(੭੨)

ਦੋਹਿਰਾ

ਰਾਤ ਲਿਆਕੇ ਸ਼ੇਰ ਨੂੰ, ਭੋਰੇ ਕੀਤਾ ਬੰਦ।
ਕੁੰਦਨ ਵਾਂਗੂੰ ਨਿਖਰਿਆ, 'ਸਾਹਿਬ ਦੇਵਾਂ' ਦਾ ਚੰਦ।
ਪਹਿਲੇ ਪਰਚੇ ਸਤਿਗੁਰੂ ਸੰਗ ਸਹਾਈ ਸੋਇ।
'ਅਜਹੁ ਸੁਨਾਉ ਸਮੁੰਦਰ ਮੇਂ, ਕਿਆ ਜਾਨਹੁ ਕਿਆ ਹੋਇ।
ਡੋਲਾਂ ਨਾ ਮੈਂ ਧਰਮ ਤੋਂ, ਆਦਿ ਜੁਗਾਦਿ ਔ ਅੰਤ।
ਆਵ ਪਾਪਨ 'ਖਿਜ਼ਾਂ' ਨਾ, ਰਹੇ ਹਮੇਸ਼ 'ਬਸੰਤ'।
ਇਉਂ ਸ਼ੁਕਰਾਨੇ ਕਰਦਿਆਂ, ਬੀਤੀ ਰਾਤ ਅਡੋਲ।
ਆਕੇ ਸੂਬਾ ਆਖਦਾ, ਦਿਨੇ ਸਿੰਘ ਦੇ ਕੋਲ।
ਤਾਰੂ ਸਿੰਘਾ ਹਾਲ ਕੀਹ, ਹੁਣ ਹੈ ਕਿੰਜ ਦਲੀਲ।
ਹਾਈ ਕੋਰਟ ਖੁਲ੍ਹਿਆ, ਕਰ ਲੈ ਕੁਝ ਅਪੀਲ।
ਪੜ੍ਹ ਲੈ ਕਲਮਾਂ ਗਭਰੂਆ, ਮੁਫਤ ਨਾ ਜਾਨ ਗੁਵਾ।
ਖਾ ਖਟ ਲੈ ਕੁਝ ਜਗ ਤੇ; ਤੂੰ ਹੈਂ ਆਪ ਦਨਾ।
ਡੋਲੇ ਤੈਨੂੰ ਦੇ ਦਿਆਂ, ਜਗ ਦੇ ਹੋਰ ਅਰਾਮ।
ਸਿਖੀ ਦੁਖ ਦੀ ਖਾਣ ਹੈ, ਇਸ ਨੂੰ ਆਖ ਸਲਾਮ।

ਜਵਾਬ ਭਾਈ ਤਾਰੂ ਸਿੰਘ ਜੀ



ਚਿਕੜ ਮੋਹ ਦੇ ਜੇਹੜੇ ਖਲਾਰਨਾ ਏਂ,
ਸਿੰਘ ਸੂਬਿਆ ਏਸ ਵਿਚ ਖੁਭਦਾ ਨਹੀਂ।
ਤੇਰੇ ਲੋਭ ਦਿਆਂ ਮਾਰੂ 'ਕਪਰਾਂ' ਵਿਚ,