ਪੰਨਾ:ਸ਼ਹੀਦੀ ਜੋਤਾਂ.pdf/75

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

(੭੪)

ਜਿਉਂ ਜਿਉਂ ਕਟੀਏ ਵਾਂਗ 'ਸ਼ਟਾਲੇ', ਹੁੰਦੇ ਦੂਣ ਸਵਾਏ।
ਲਖਾਂ ਅੰਦਰ ਰਹਿਣ ਨਾਂ ਗੁਝੇ, ਕਿਰਨਾਂ ਵਾਂਗੂੰ ਰਮਕਣ।
ਕਹਿਰ ਮੇਰੇ ਦੀ ਅੱਗ ਦੇ ਅੰਦਰ, 'ਕੁੰਦਨ' ਹੋਕੇ ਚਮਕਣ।
ਅੱਗਾਂ ਦੇ ਦਰਿਆਉ ਹਜ਼ਾਰਾਂ, ਵਾਰੀ ਅਸਾਂ ਵਗਾਏ।
ਪਰ ਸਿਖ ਮਾਰ 'ਹੁੰਬਲੀ' ਇਕੋ, ਲਗ ਕਿਨਾਰੇ ਜਾਏ।
ਲੈ ਜਾਵੋ ਇਸ ਜ਼ਾਲਮ ਤਾਈਂ, ਚਰਖੀ ਤੁਰਤ ਚੜ੍ਹਾਉ।
ਰੂੰ ਦੇ ਵਾਂਗ ਏਸ ਦੀ ਦੇਹ ਦਾ, ਮਾਸ 'ਅਨੰਦ' ਉਡਾਉ।

ਚਰਖੀ ਤੇ ਚਾਹੜਨਾ

ਤਰਜ਼- ਮਿਰਜ਼ਾ ਭੋਲਾ ਪੰਛੀ


ਫੜ ਫੇਰ ਜਲਾਦਾਂ ਸਿੰਘ ਨੂੰ, ਦਿਤਾ ਚਰਖੀ ਕੋਲ ਬਠਾ।
ਹੋਇਆ ਜਿਸਮ ਅਗੇ ਸੀ ਛਾਨਣੀ, ਦਿਤਾ ਸਾਰਾ ਖੂਨ ਚੁਵਾ।
ਕਰ ਦੰਦੇ ਤੇਜ਼ ਜਲਾਦ ਨੇ, ਦਿਤੀ ਟਿਲ ਦੇ ਨਾਲ ਘੁਮਾ।
ਜਿਵੇਂ 'ਆਰਾ' ਲਕੜ ਚੀਰਦਾ, ਇੰਜ ਘਾਪੇ ਦਿਤੇ ਪਾ।
ਜਿਵੇਂ ਸੇਬ ਅਤਾਰ ਨੇ ਚੋਕਦੇ, ਇਉਂ ਦੰਦੇ ਖੁਭਦੇ ਜਾ।
ਹੈ ਦੰਦ ਨੂੰ ਡਾਕਟਰ ਖਿਚਦਾ, ਜਿਸ ਤਰਾਂ ਜ਼ੰਬੂਰ ਅੜਾ।
ਇਉਂ ਦੰਦੇ ਵਢ ਵਢ ਬੋਟੀਆਂ, ਦੇਂਦੇ ਕੁਤਰਾ ਦੂਰ ਵਗਾ।
ਰੌਹ ਗੰਨੇ ਵਿਚੋਂ ਵੇਲਨਾ, ਸਭ ਦੇਂਦਾ ਜਿਵੇਂ ਚੁਵਾ।
ਇਉਂ ਸਿਖ ਦੀ ਚਰਬੀ ਮਿਝ ਨੇ, ਦਿਤੇ ਰੰਗ ਪੰਜਾਬ ਨੂੰ ਲਾ।
ਸਿੰਘ 'ਜਨਕ' ਦੇ ਵਾਂਗ 'ਬਿਦੇਹ' ਹੋ, ਬੈਠਾ ਬਿਰਤੀ ਖੂਬ ਟਕਾ।
ਉਹਦਾ ਹੌਂਸਲਾਪਰਬਤ ਬਣ ਗਿਆ, ਬਣਗੇੜ ਗਿਆ ਦਰਯਾ।
ਉਹ ਭੌਂ ਤੌਂ ਟਕਰਾਂ ਮਾਰਦੀ, ਮਥਾ ਨਾਲ ਚਿਟਾਨ ਦੇ ਲਾ।