ਪੰਨਾ:ਸ਼ਹੀਦੀ ਜੋਤਾਂ.pdf/76

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

(੭੫)

ਆ ਮੌਤ ਵੀ ਕਹਿੰਦੀ ਸਿੰਘ ਨੂੰ, ਮੈਨੂੰ ਕਰ ਕੁਝ ਹੁਕਮ ਭਰਾ।
ਮੈਂ ਦਿਲੀ ਅਤੇ ਲਾਹੌਰ ਦੇ, ਫੜ ਦੇਵਾਂ ਫਰਸ਼ ਉਡਾ।
ਸਿੰਘ ਕਹਿੰਦਾ ਮੌਤੇ 'ਕਮਲੀਏ', ਮੈਨੂੰ ਨਾਂ ਤੂੰ ਇੰਜ ਭਰਮਾ।
ਮੈਨੂੰ ਭਾਣਾ ਮਿਠਾ ਲਗਦਾ, ਹੈ ਰਬ ਦੀ ਠੀਕ 'ਰਜ਼ਾ'।
ਤਦ ਮੌਤ ਨੇ ਝੁਕ ਕੇ ਸਿੰਘ ਦੇ, ਦਿਤੇ ਹਥ ਪੈਰੀਂ ਲਾ।
ਮੈਂ ਸਦਕੇ ਤੈਥੋਂ 'ਲਾੜਿਆ', ਤੈਨੂੰ ਦੇਵੇ ਫਤਹ ਖੁਦਾ।
ਜਿਉਂ ਬਾਲ ਕੇ 'ਛਲੀ' ਘੂਰਕੇ, ਹਨ ਦਿੰਦੇ ਸੂਤ ਗੁਵਾ।
ਇਉਂ 'ਅਨੰਦ' ਚਰਖੀ ਨੇ ਸਿੰਘ ਨੂੰ, ਦਿਤਾ ਧਰਤੀ ਤੇ ਲਟਕਾ।

ਸੂਬਾ-


ਡਿਗਾ ਚਰਖੀ ਤੋਂ ਜਿਸਮ ਨਿਢਾਲ ਹੋਕੇ,
ਸੂਬਾ ਫੇਰ ਇਉਂ ਬੋਲ ਸੁਨਾਂਵਦਾ ਏ।
ਕਰਕੇ ਪਟੀਆਂ ਜ਼ਖਮ ਕਰ ਲਵਾਂ ਰਾਜ਼ੀ,
ਕਲਮਾਂ ਪੜੇਂਗਾ ਦਸ ਫਰਮਾਂਵਦਾ ਏ।
ਫਰਕੇ ਸਿੰਘ ਦੇ ਹੋਠ ਤੇ ਕਿਹਾ ਏਦਾਂ,
ਕਰ ਲੈ ਹੋਰ ਜੋ ਚਿਤ ਨੂੰ ਭਾਂਵਦਾ ਏ।
ਸਿਖੀ ਨਿਭੇ ਸੁਵਾਸਾਂ ਤੇ ਕੇਸਾਂ ਦੇ ਨਾਲ,
ਸਾਨੂੰ ਮਜ਼ਾ ਏਸੇ ਅੰਦਰ ਆਂਵਦਾ ਏ।
'ਮਾਰ ਜੁਤੀਆਂ ਅਗੇ ਲਗਾ ਤੈਨੂੰ',
ਅਸਾਂ ਚਲਣਾ ਏਸ ਸੰਸਾਰ ਵਿਚੋਂ।
ਜ਼ੁਲਮ ਕਰਨ ਵਾਲੇ ਕੀਹ 'ਅਨੰਦ' ਲੈਗਏ,
ਝਾਤੀ ਮਾਰਕੇ ਵੇਖ ਪਰਵਾਰ ਵਿਚੋਂ।