ਪੰਨਾ:ਸ਼ਹੀਦੀ ਜੋਤਾਂ.pdf/78

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

(੭੭)

ਕੇਸਾਂ ਵਿਚੋਂ ਖੂਹ ਦੀ, ਗੰਗਾ ਲਗੀ ਵਹਿਣ।
ਸਬਰ ਪਵੇ ਹਤਿਆਰਿਓ, ਤਕਣ ਵਾਲੇ ਕਹਿਣ।
ਸੂਬਾ ਸੀ ਏਹ ਵੇਖਦਾ, ਕੋਲ ਖਲੋਤਾ ਕਾਰ।
ਕੰਬੀ ਉਸਦੀ ਆਤਮਾ, ਹੋਇਆ ਤੇਜ਼ ਬੁਖਾਰ।
ਧਰਤੀ ਉਤੇ ਢਹਿ ਪਿਆ, ਕਰਦਾ ਹਾਲੋ ਹਾਲ।
ਨੌਕਰ ਚੁਕਕੇ ਲੈ ਗਏ, ਮਹਿਲਾਂ ਵਿੱਚ ਤਤਕਾਲ।
ਲੋਥੜ ਤਾਰੂ ਸਿੰਘ ਦਾ, ਖਾਈ ਵਿਚ ਸਟਵਾ।
ਤੁਰ ਗਏ ਜ਼ਾਲਮ ਘਰਾਂ ਨੂੰ, ਏਦਾਂ ਹੱਦ ਟਪਾ।
ਕਹਿੰਦੇ ਲਥੀ ਖੋਪਰੀ, ਸੀ ਅਜੇ ਸਿੰਘ ਅਡੋਲ।
ਬਾਣੀ ਜਪੁਜੀ ਸਾਹਿਬ ਦੀ, ਰਹੀ ਸੀ ਰਸਨਾ ਬੋਲ।

ਸੂਬੇ ਦਾ ਪਿਸ਼ਾਬ ਬੰਦ ਹੋਣਾ


ਉਧਰ ਸੂਬੇ ਦੀ ਸੁਣੋ, ਲਗ ਪੌਣ ਅਜ਼ਾਬ।
ਲਹਿਰ ਲੋਹੜੇ ਦੀ ਉਠਦੀ, ਹੋ ਗਿਆ ਬੰਦ ਪਸ਼ਾਬ।
ਸਦੇ ਮੁਲਾਂ, ਵੈਦ ਕਈ, ਕਈ ਹਕੀਮ ਲੁਕਮਾਨ।
ਰਤੀ ਹੋਏ ਆਰਾਮ ਨਾਂ, ਨੁਸਖੇ ਦੇਣ ਮਹਾਨ।
'ਸੁਬੇਗ ਸਿੰਘ' ਨੂੰ ਸਦਿਆ, ਸ਼ਹਿਰ ਦਾ ਜੋ ਕੁਤਵਾਲ।
ਰੋ ਰੋ ਸੂਬਾ ਆਖਦਾ, ਬੁਰਾ ਭਰਾਵਾ ਹਾਲ।
ਆਇਆ ਫੇਰ ਸੁਬੇਗ ਸਿੰਘ, ਨਸਿਆ ਤਖਤ ਅਕਾਲ।
ਸਿੰਘਾਂ ਤਾਈਂ ਦਸਿਆ, ਸਾਰਾ ਖੋਹਲ ਹਵਾਲ।
ਦਿਤਾ ਤਾਰੂ ਸਿੰਘ ਨੇ, ਸੁਬੇ ਤਾਈਂ ਸਰਾਪ।
ਬੰਨ ਪੈ ਗਿਆ ਦੁਸ਼ਟ ਨੂੰ, ਲੱਗਾ ਸਿੰਘ ਦਾ ਪਾਪ।
ਕਹਿੰਦਾ ਜੇ ਇਸ ਵਾਰ ਹੁਣ ਬਖਸ਼ੇ ਸਤਿਗੁਰ ਭੂਲ।