ਪੰਨਾ:ਸ਼ਹੀਦੀ ਜੋਤਾਂ.pdf/8

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

(੯)

ਜੇ ਆਖੋ ਖਿਚ ਜੀਭ ਮੈਂ ਦੇਵਾਂ,
ਪਾਪੀ ਬੋਲ ਨ ਸਕੇ।

ਗੁਰੂ ਜੀ

ਹਸ ਗੁਰੂ ਜੀ ਆਖਦੇ, ਸੁਨਹੋਂ ਬੀਰ ਦੀਵਾਨ।
ਏਨੀ ਸ਼ਕਤੀ ਕਿਸ ਤਰ੍ਹਾਂ, ਦੇ ਦਿਤੀ ਭਗਵਾਨ।
ਅਗੇ ਆਖੀ ਕਦੇ ਨਾ, ਤੂੰ ਸਾਨੂੰ ਇਹ ਗਲ।
ਅਜ ਥੰਮ ਤੇਰੇ ਸਿਦਕ ਦਾ, ਗਿਆ ਕਿਸ ਤਰਾਂ ਹਲ।
ਮਤੀ ਦਾਸ ਨੇ ਆਖਿਆ ਸੁਣੋ ਗਰੀਬ ਨਿਵਾਜ।
‘ਛਿਲੜ ਜੂਠੇ ਆਪਦੇ, ਚੂਪੇ ਥੇ ਦੋ ਆਜ।
ਲਖਾਂ ਹਾਥੀਆਂ ਦਾ ਹੋਇਆ, ਮਨ ਮੇਰੇ ਮੇਂ ਜ਼ੋਰ।
ਤਰਲੋਕੀ ਭੀ ਦਿਸਦੀ, ਆਜ ਮੈਨੂੰ ਹੈ ਹੋਰ।’
ਤਾਂ ਫਿਰ ਗੁਰੂ ਜੀ ਆਖਦੇ, ਸੁਣੋ ਦੀਵਾਨ ਜਵਾਬ।
ਜਿਸਨੇ ਗੰਨਾਂ ਚੂਪਿਆ, ਉਸਕਾ ਕਰੋ ਹਸਾਬ।
ਆਹ ਤਕ ਮੇਰੀ ਮੁਠ ਵਿਚ, ਪਕੜੇ ਤੀਨੋ ਲੋਕ।
ਜੇ ਮੈਂ ਚਾਹਵਾਂ ਅਗ ਵਿਚ ਹੁਣ ਈ ਦੇਵਾਂ ਝੋਕ।
ਪਰ ਮੈਂ ਪਾਣੇ ਪੂਰਨੇ, ਅਪਨੇ ਸਿਖਾਂ ਹੇਤ।
ਚੰਗਾ ਉਹੋ ਲਗਦਾ, ਜੋ ਹੈ ਕਰਦੀ ‘ਨੇਤ’।
ਪਹਿਲੇ ਹੋਣਾ ਸਿਖਦੇ, ਜੋ ਲੋਕੀ ਬਰਬਾਦ।
ਇਕ ਦਿਨ ਉਹੋ ਦੀਵਾਨ ਜੀ, ਹੁੰਦੇ ਨੇ ‘ਅਜ਼ਾਦ’।
ਹੋਣ ਉਹ ਕੌਮਾਂ ਉਚੀਆਂ, ਮਰਨ ਜੋ ਚਾ ਦੇ ਨਾਲ।
ਜੋ ਡਰਦੇ ਨੇ ਮਰਨ ਤੋਂ, ਡਿਗਨ ਵਿਚ ਪਤਾਲ।