ਪੰਨਾ:ਸ਼ਹੀਦੀ ਜੋਤਾਂ.pdf/80

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਸ਼ਹੀਦੀ ਭਾਈ ਸੁਬੇਗ ਸਿੰਘ ਜੀ
ਤੇ
ਭਾਈ ਸ਼ਾਹਬਾਜ਼ ਸਿੰਘ ਜੀ

ਦੁਵੱਯਾ ਛੰਦ-

ਖਾਨ ਬਹਾਦਰ ਚੰਦਰਾ ਹੈਸੀ, ਜਦ ਦੁਨੀਆਂ ਤੋਂ ਮੋਇਆ।
ਉਸਦੇ ਪਿਛੋਂ ਤਖਤ ਦਾ ਵਾਰਸ, ਪੁਤਰ ਉਸਦਾ ਹੋਇਆ।
ਸਪਾਂ ਦੇ ਪੁਤ ਸਪ ਹੀ ਹੁੰਦੇ, ਕਹਿੰਦੇ ਸਚ ਸਿਆਣੇ।
ਜੰਮਦੀ ਸੂਲ ਵੇਖਦੇ ਦੁਨੀਆਂ, ਸਾਰੀ ਚਾਲ ਪਛਾਣੇ।
'ਬਿਜੈ ਖਾਨ' ਸੀ ਨਾਮ ਓਸਦਾ, ਪਿਉ ਨਾਲੋਂ ਹਤਿਆਰਾ।
ਪਿਉ ਦੇ ਪਾੜੇ ਪੁਟਨ ਲੱਗਾ, ਫੜ ਉਲਟਾ ਵਰਤਾਰਾ।
ਕਹਿੰਦੇ ਹਨ ਕਿ ਕੁਲ ਦੁਨੀਆਂ ਦਾ, ਪਾਪ ਉਹਨੇ ਚੁਕ ਲੀਤਾ।
ਜਿਸਨੇ ਨਾਲ ਅਪਣੇ ਮਿਤਰਾਂ, ਦੁਗ਼ਾ ਧਰੋਹ ਹੈ ਕੀਤਾ।
'ਜੰਬਰਾਂ' ਦੇ ਸੁਬੇਗ ਸਿੰਘ ਨੂੰ, ਸੂਬੇ ਮਿਤਰ ਬਣਾਇਆ।
ਸ਼ਹਿਰ ਸਾਰੇ ਦਾ ਕੋਤਵਾਲ ਸੀ, ਉਸਦੇ ਤਾਈਂ ਲਗਾਇਆ।
ਅਕਲ, ਹੁਨਰ ਤੇ ਇਲਮ ਦੇ ਅੰਦਰ, ਚਾਤਰ ਬੜਾ ਪਿਆਰੇ।
'ਸਿਖਾਂ' ਤੇ ਤੁਰਕਾਂ ਦ ਝਗੜੇ, ਕਈ ਨਜਿੱਠੇ ਭਾਰੇ।
ਖਾਨ ਬਹਾਦਰ ਤਾਈਂ ਪੈਂਦਾ, ਸੀ ਜਦ ਕੰਮ ਆ ਭਾਰਾ।
ਲਵੇ ਸਲਾਹ ਸਬੇਗ ਸਿੰਘ ਦੀ, ਹੋ ਜਾਵੇ ਸੁਖਿਆਰਾ।
ਜਦ ਤੋਂ ਵਿਚ ਲਾਹੌਰ ਏਹ ਲੱਗਾ, ਕੋਤਵਾਲ ਸੀ ਪਿਆਰੇ।