ਪੰਨਾ:ਸ਼ਹੀਦੀ ਜੋਤਾਂ.pdf/81

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

(੮੦)

ਸੁਖ ਤੇ ਅਜ਼ਾਦੀ ਵਿਚ ਵਸਦੇ, ਸ਼ਹਿਰ ਦੇ ਲੋਕੀ ਭਾਰੇ।
ਸ਼ਾਹਬਾਜ਼ ਸਿੰਘ ਪੁਤਰ ਇਸਦਾ, ਆਯੂ ਸਾਲ ਅਠਾਰਾਂ।
ਵਿਚ ਸਕੂਲ ਦੇ ਬਹਿਸ ਪਿਆ ਉਹ, ਕਾਜ਼ੀ ਸੰਗ ਇਕਵਾਰਾਂ।
ਹਾਰ ਗਿਆ ਉਸਤਾਦ ਉਸਤੋਂ, ਜਿਤ ਗਿਆ ਸਿੰਘ ਬਾਜ਼ੀ।
ਬਿਜੈ ਖਾਨ ਦੇ ਕੋਲ ਆਣਕੇ, ਪਿਟ ਪਿਟ ਰੋਇਆ ਕਾਜ਼ੀ।
ਪਿਉ ਤੇਰੇ ਨੇ ਸੱਪ ਪਾਲ ਕੇ, ਵਦਤੀ ਮਾੜੀ ਨੀਤੀ।
ਉਸਦੇ ਪੁਤਰ ਨੇ ਅਜ ਮੇਰੀ, ਬੜੀ ਬੇਇਜ਼ਤੀ ਕੀਤੀ।
ਯਾਂ ਤੇ ਪਿਉ ਪੁਤਰਾਂ ਨੂੰ ਫੜ ਕੇ, ਕਰ ਤੂੰ ਕਤਲ ਖਲੀਫਾ।
ਨਹੀਂ ਤਾਂ ਮੈਂ ਹਾਂ ਘਰ ਨੂੰ ਜਾਂਦਾ, ਆਹ ਲੈ ਫੜ ਅਸਤੀਫਾ।
ਧੀਰਜ ਦੇਕੇ 'ਬਿਜੈ ਖਾਨ' ਨੇ, ਉਸਨੂੰ ਚੁਪ ਕਰਾਇਆ।
ਕਲ ਤੀਕਰ 'ਅਨੰਦ' ਵੇਖ ਲਈਂ, ਵਿਚ ਜੇਹਲ ਦੇ ਪਾਇਆ।
ਤੈਥੋਂ ਈ ਲਗਵਾਕੇ ਫਤਵਾ, ਦੁਹਾਂ ਨੂੰ ਮਰਵਾਵਾਂ।
ਬਾਪ ਮੇਰੇ ਜੋ ਗ਼ਲਤੀ ਕੀਤੀ, ਉਹ ਮੈਂ ਕਢ ਵਿਖਾਵਾਂ।
ਘਰ ਮੁਗ਼ਲਾਂ ਦੇ ਵੱਸਣ ਕਾਫਰ, ਲੁਟਣ ਐਸ਼ ਬਹਾਰਾਂ।
ਏਹ ਹੈ 'ਧਬਾ' ਨਾਂ ਸਾਡੇ ਨੂੰ, ਮੈਂ ਨਾਂ ਕਦੇ ਸਹਾਰਾਂ।

ਦੋਹਾਂ ਨੂੰ ਕੈਦ ਕਰ ਲੈਣਾ


ਸੂਲਾਂ ਉਤੇ ਦੁਸ਼ਟ ਨੂੰ, ਲੰਘੀ ਸਾਰੀ ਰਾਤ।
ਕੀਤਾ ਸ਼ੁਕਰ ਅਲਾਹ ਦਾ, ਹੋਈ ਜਾਂ ਪਰਭਾਤ।
ਅਹਿਦੀਆਂ ਤਾਈਂ ਆਖਦਾ, ਸੂਬਾ ਇੰਜ ਪੁਕਾਰ।
'ਸੁਬੇਗ ਸਿੰਘ' 'ਸ਼ਾਹਬਾਜ਼' ਨੂੰ, ਬੰਨੋ ਕੜੀਆਂ ਮਾਰ।
ਉਠ ਸਿਪਾਹੀ ਤੁਰ ਪਏ, ਹੁਕਮ ਹਜ਼ੂਰੋਂ ਪਾ।