ਪੰਨਾ:ਸ਼ਹੀਦੀ ਜੋਤਾਂ.pdf/85

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

(੮੪)

ਜਵਾਬ ਭਾਈ ਸੁਬੇਗ ਸਿੰਘ ਜੀ

ਪੁਤਰ ਅਸੀ ਵੀ ਸੂਣਿਆ ਸਿੰਘ ਦੇ ਹਾਂ,
ਪੈਂਦ ਸਾਨੂੰ ਵੀ ਖੰਡੇ ਦੀ ਚੜ੍ਹੀ ਹੋਈ ਏ,
ਜੰਮਿਆਂ ਸਾਨੂੰ ਵੀ ਸਿੰਘ ਸੁਆਣੀਆਂ ਨੇ।
ਪੈਂਦ ਸਾਨੂੰ ਵੀ ਖੰਡੇ ਦੀ ਚੜ੍ਹੀ ਹੋਈ ਏ,
ਛਾਵਾਂ ਤੀਰਾਂ ਤਲਵਾਰਾਂ ਦੀਆਂ ਮਾਣੀਆਂ ਨੇ।
ਹਸ ਹਸ ਪੀਤੇ ਨੇ ਜਾਮ ਸ਼ਹਾਦਤਾਂ ਦੇ,
ਸਾਥੋਂ ਵਡਿਆਂ, ਛੋਟਿਆਂ ਹਾਣੀਆਂ ਨੇ।
ਫਿਰ ਏਹ ਆ ਗਿਆ ਤੈਨੂੰ ਖਿਆਲ ਕਿਥੋਂ,
ਇਹ ਮਾਲੂਕ ਜਿੰਦਾਂ ਡੋਲ ਜਾਣੀਆਂ ਨੇ।
ਸਬਜ਼ ਬਾਗ ਦੇ ਸਾਨੂੰ ਭਰਮਾ ਨਾਹੀਂ,
'ਵਸਣਾ' ਸਿਖਿਆ ਅਸਾਂ ਉਜਾੜਿਆਂ ਚੋਂ।
'ਸਿਖੀ' 'ਸਿਖੀ' ਦੀ ਵਾਜ 'ਅਨੰਦ' ਔਸੀ,
ਸਾਡੀ ਮੜੀ ਦੇ ਉਡਦੇ ਚੰਗਿਆੜਿਆਂ ਚੋਂ।

ਜਲਾਦਾਂ ਨੂੰ ਹੁਕਮ ਦੇਣਾ


ਉਸੇ ਵਕਤ ਜਲਾਦਾਂ ਨੂੰ ਹੁਕਮ ਦਿਤਾ,
ਪਕੜ ਲਵੋ ਏਹ ਕੁਫ਼ਰ ਦੀ ਜੜ੍ਹ ਦੋਵੇਂ।
ਲੁਟਦੇ ਰਹੇ ਏ ਸ਼ਾਹੀ ਖਜ਼ਾਨਿਆਂ ਨੂੰ,
ਮੇਰੇ ਪਿਤਾ ਦੇ ਦਿਲ ਤੇ ਚੜ੍ਹ ਦੋਵੇਂ।
ਲੇਫੜ ਰੂੰਈਂ ਦੇ ਵਾਂਗਰਾਂ ਚਰਖੜੀ ਤੇ,