ਪੰਨਾ:ਸ਼ਹੀਦੀ ਜੋਤਾਂ.pdf/87

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

(੮੬)

ਜਦ ਸਿੰਘਾਂ ਨੇ ਸੁਣ ਲਿਆ, ਉਠਣਾ ਬੜਾ ਫਤੂਰ।
ਹਾੜੇ ਰਬ ਦੇ ਸੂਬਿਆ, ਕਰ ਦੋ ਮਾਫ ਕਸੂਰ।

ਸੂਬਾ


ਮੇਰੇ ਕੰਮ ਵਿਚ ਦਖਲ ਨਾ, ਦੇਵੋ ਸ਼ਹਿਰੀ ਲੋਕ।
ਸਿੰਘਾਂ ਦੇ ਤੁਫਾਨ ਨੂੰ, ਮੈਂ ਸਕਦਾ ਹਾਂ ਰੋਕ।
ਆਵਨ ਚੜ੍ਹ ਲਾਹੌਰ ਤੇ, ਕੀਹ ਸਿੰਘਾਂ ਦੀ ਤੱਕ।
ਸੂਰਜ ਚੜ੍ਹਦਿਓਂ ਚੜ੍ਹਨ ਥੀ, ਮੈਂ ਸਕਦਾ ਹਾਂ ਡੱਕ।
ਸ਼ਾਹੀ ਖਜ਼ਾਨੇ ਇਹਨਾਂ ਨੇ, ਖਾਧੇ ਸਾਡੇ ਲੁਟ।
ਰਾਕਸ਼ ਮੇਰੀ ਕੈਦ ਚੋਂ, ਹੁਣ ਨਹੀਂ ਸਕਦੇ ਛੁਟ।
ਲੂਣ ਅਸਾਡਾ ਖਾਇਕੇ, ਕੀਤਾ ਇਹਨਾਂ ਹਰਾਮ।
ਬਹਿਸ ਕਰਨ ਉਸਤਾਦ ਨਾਲ, ਕਰ ਕਰ ਗਲਾਂ ਖਾਮ।
ਜੇ ਆਵਣ ਵਿਚ ਦੀਨ ਦੇ, ਤੁਸੀਂ ਕੀ ਲੌ ਸਮਝਾ।
ਕਰਾਂ ਰਿਹਾਈ ਏਹਨਾਂ ਦੀ, ਮੁਨਸਬ ਦਿਆਂ ਵਧਾ।
ਕਲਮੇ ਬਾਜੋਂ ਨਹੀਂ ਕੋ, ਦੁਜਾ ਹੋਰ ਉਪਾ।
ਕਾਫਰ ਰਖੇ ਘਰ ਤੁਸਾਂ, ਤਾਹਨ ਕਰਨ ਉਲਮਾ।
ਮਰਨ ਨਾ ਐਸੇ ਆਦਮੀ, ਚਾਹਵਾਂ ਕਸਮ ਖੁਦਾ।
ਪਰ ਇਹ ਰਹੇ ਨੇ ਆਪਣੀ, ਆਪੇ ਮੌਤ ਬੁਲਾ।
ਮੈਂ ਤਾਂ ਆਪਣੀ ਇਹਨਾਂ ਨਾਲ, ਲਾ ਬੈਠਾ ਹਾਂ ਵਾਹ।
ਮੰਨੀ ਮੇਰੀ ਇਕ ਵੀ, ਇਹਨਾਂ ਨਹੀਂ ਸਲਾਹ।
ਮੈਂ ਲਖਾਂ ਈ ਇਹਨਾਂ ਨੂੰ, ਬੈਠਾਂ ਮਨ ਮਨੌਤ।
ਹਥ ਇਹਨਾਂ ਦੇ ਆਪਣੇ, ਹੈ ਜ਼ਿੰਦਗੀ ਤੇ ਮੌਤ।