ਪੰਨਾ:ਸ਼ਹੀਦੀ ਜੋਤਾਂ.pdf/88

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

(੮੭)

ਮਾਨੇਂ ਬਾਤੋਂ ਸੇ ਨਹੀਂ, ਯੇ ਲਾਤੋਂ ਕੇ ਭੂਤ।
ਜਾਉ ਤੁਮ 'ਅਨੰਦ' ਸਭ, ਅਭੀ ਹੋਏਂਗੇ ਸੂਤ।

ਚਰਖੀ ਤੇ ਪਿੰਜਣਾਂ

ਤਰਜ਼-ਮਿਰਜ਼ਾ


ਫੜ ਦੁਹਾਂ ਨੂੰ ਜਲਾਦ ਤਦ, ਲੈ ਆਏ ਚਰਖੀਆਂ ਕੋਲ।
ਲਾਹ ਸ਼ਸਤਰ ਏਦਾਂ ਡਟ ਗਏ, ਜਿਉਂ ਹੋਏ ਅਖਾੜੇ ਘੋਲ।
ਉਹ ਬਹਿ ਗਏ ਲਾ ਲਾ ਚੌਂਕੜੇ, ਫੜ ਸਿਦਕ ਦੇ ਥੰਮ ਅਡੋਲ।
ਖਾ ਚੱਕਰ ਚਰਖੀ ਚਲ ਪਈ, ਟਿਲ ਦਿਤਾ ਘੂੰ ਘੂੰ ਬੋਲ।
ਵਿਚ ਸ਼ਹਿਰ ਦੇ ਪੈ ਗਏ ਪਿਟਣੇ, ਵਜ ਗਏ ਖਤਰੇ ਦੇ ਢੋਲ।
ਚਰਖੀ ਨੇ ਲਾਹ ਲਾਹ ਲੀਹਦਰਾਂ, ਇਉਂ ਦਿਤੇ ਤਨ ਝੰਜੋਲ।
ਜਿਉਂ ਤੰਦੀ ਰੂੰ ਨੂੰ ਪਿੰਜਦੀ, ਦੇ ਤੂੰਬੇ ਉਹਦੇ ਰੋਲ।
ਇਉਂ ਖੂਨ ਫੁਹਾਰੇ ਚਲਦੇ, ਜਿਉਂ ਗੁਵਾਲੇ ਖੇਡਨ ਹੋਲ।
ਇਉਂ ਹੋਠ ਰਤੇ ਵਿਚ ਖੂਨ ਦੇ, ਜਿਉਂ ਸ਼ਹਿਰੀਏ ਖਾਣ ਤੰਬੋਲ।
ਲਹੂ ਨਾਲ ਰੰਗ ਹਥ ਇਸ ਤਰ੍ਹਾਂ, ਜਿਉਂ ਲਾੜੇ ਵੇਦੀ ਕੋਲ।
ਵਿਚ ਰਤੂ ਰਤੀ ਭੌਂ ਕੁਲ; ਇੰਜ ਆਵੇ ਨਜ਼ਰ ਅਮੋਲ।
ਦਿਨ ਡੁਬੇ ਸੂਰਜ ਅਰਸ਼ ਨੂੰ, ਰੰਗ ਦੇ ਸੋਡਾ ਘੋਲ।
ਪਿਉ ਪੁਤਰ ਦੋਵੇਂ ਚਰਖੀਆਂ, ਲਾਹ ਦਿਤੇ ਸਾਹਵੇਂ ਤੋਲ,
ਸੀ ਹਾਏ ਕੀਤੀ ਕਿਸੇ ਨਾਂ, ਰਹੋ 'ਭਾਣਾ ਮਿਠਾ' ਬੋਲ।