ਪੰਨਾ:ਸ਼ਹੀਦੀ ਜੋਤਾਂ.pdf/9

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

(੧੦)

ਕਾਜ਼ੀ ਨੇ ਔਰੰਗਜ਼ੇਬ ਨੂੰ ਦਸਣਾ

ਸੁਣਦਾ ਗਲਾਂ ਸੀ ਕਿਤੇ ਸ਼ੈਤਾਨ ਕਾਜ਼ੀ,
ਹੋਈਆਂ ਕਿਲੇ ਦੇ ਵਿਚ ਅਲੋਕਾਰੀਆਂ ਜੀ।
ਹੋ ਕੇ ਅੱਗ ਬਗੋਲਾ ਜਾ ਕੋਲ ਸ਼ਾਹ ਦੇ,
ਲਾ ਲਾ ਹੋਰ ਮਰਚਾਂ ਦਸੀਆਂ ਸਾਰੀਆਂ ਜੀ।
ਮਤੀ[1] ਦਾਸ ਦੀਵਾਨ ਨੇ ਗੁਰਾਂ ਅਗੇ,
ਤੜਾਂ ਇਸਤਰਾਂ ਨਾਲ ਅਜ ਮਾਰੀਆਂ ਜੀ।
ਅਰਸ਼, ਫਰਸ਼ ਦੇ ਤਾਈਂ ਉਡਾ ਦਿਆਂ ਮੈਂ,
ਮੇਰੇ ਵਿਚ ਨੇ ਬਰਕਤਾਂ ਭਾਰੀਆਂ ਜੀ।
ਵਾਧਾ ਹੋਰ ਵੀ ਕਰੇਗਾ ਬਣ ਪੁਰਜਾ,
ਉਹ ‘ਬਗਾਵਤ’ ਦੀ ਮਾਰੂ ਮਸ਼ੀਨ ਅੰਦਰ।
ਐਸਾ[2] ਕਾਫਰ ਨਹੀਂ ਰਹਿਨਾਂ ‘ਅਜ਼ਾਦ’ ਚੰਗਾ,
ਕਰੋ ਕਤਲ ਲਿਆਉ ਜਾਂ ਦੀਨ ਅੰਦਰ।

ਔਰੰਗਜ਼ੇਬ ਨੇ ਹੁਕਮ ਦੇਣਾ

ਉਸੇ ਵਕਤ ਔਰੰਗੇ ਨੇ ਸਿਖ ਤਾਈਂ,
ਫੜਨ ਘਲੇ ਸਪਾਹੀ ਸਮਝਾ ਕੇ ਤੇ।


  1. ਮਤੀ ਦਾਸ ਜ਼ਿਲਾ ਜੇਹਲਮ, ਪਿੰਡ ਕਰਿਆਲੇ ਦਾ ਛਤਰੀ ਅੰਸ ਵਿਚੋਂ ਸੀ ਤੇ ਗੁਰੂ ਜੀ ਦੇ ਨਾਲ ਹੀ ਕੈਦ ਸੀ।
  2. ਔਰੰਗਜ਼ੇਬ ਦੇ ਨਾਲ ਇਕ ਟੱਕਰ ਦੱਖਣ ਵਿਚ ਮਰਹੱਟਿਆਂ ਨਾਲ ਲਗੀ ਹੋਈ ਸੀ, ਤੇ ਦੂਜੀ ਹੁਣ ਪੰਜਾਬ ਵਿਚ ਬਗਾਵਤ ਦੀ ਅੱਗ ਸੁਲਗ ਰਹੀ ਸੀ।