ਪੰਨਾ:ਸ਼ਹੀਦੀ ਜੋਤਾਂ.pdf/93

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

(੯੨)

ਹੁਣ ਦੁਖ ਚਰਖੀ ਦਾ ਰੜਕਿਆ, ਏਹ ਸੁਣਦੇ ਭੇੜੀ ਵਾ।
ਹਬ ਬੰਨਕੇ ਦੂਲੇ ਪੁਤ ਨੂੰ, ਉਹਨੇ ਆਖਿਆ ਤਰਲਾ ਪਾ।
ਕਿਸ ਗਲ ਤੋਂ ਡੁਲੋਂ ਸਿਦਕਆ, ਕੁਲ ਪੰਧ ਤਾਂ ਲਿਆ ਮੁਕਾ।
ਤੂੰ ਦੇਸ਼ ਕੌਮ ਦੇ ਨਾਮ ਨੂੰ, ਨਾ ਧਭਾ ਇੰਜ ਲਗਾ।
ਤੂੰ ਕਲਗੀਧਰ ਮਹਾਰਾਜ ਨੂੰ, ਮੂੰਹ ਦਸਣਾ ਕੇਹੜਾ ਜਾ।

ਜਵਾਬ ਸ਼ਾਹਬਾਜ਼ ਸਿੰਘ

ਦੋਹਰਾ-


ਬਾਪੂ ਤਾਈਂ ਆਖਦਾ, ਇਉਂ ਪੁਤਰ ਹਥ ਜੋੜ।
ਮੈਨੂੰ ਕੁਝ ਸਮਝਾਣ ਦੀ, ਨਹੀਂ ਜਾਪਦੀ ਲੋੜ।
ਵਿਚ ਬੇਹੋਸ਼ੀ ਪਤਾ ਨਹੀਂ, ਕੀ ਕੁਝ ਦਿਤਾ ਬੋਲ।
ਮੈਂ ਹਾਂ ਚੜਦੀ ਕਲਾ ਵਿਚ, ਮੇਰਾ ਸਿਦਕ ਅਡੋਲ।
ਗ਼ੈਰਤ ਮੇਰਾ ਪਿੰਜਰਾ, ਸਿਖੀ ਮੇਰਾ ਸਾਸ।
ਲਥ ਕਦੇ ਨਹੀਂ ਸਕਦਾ, ਨੌਹਾਂ ਨਾਲੋਂ ਮਾਸ।
ਰਬ ਵੀ ਮੈਨੂੰ ਆਣ ਜੇ, ਦੇਵੇ ਲੋਭ ਹਜ਼ਾਰ।
ਕਲਮਾਂ ਪੜਨੋਂ ਪਿਤਾ ਜੀ, ਕਰ ਦੇਵਾਂ ਇਨਕਾਰ।
ਮੈਨੂੰ ਵੀ ਹੈ ਚੜੀ ਹੋਈ, ਬੀਰਤਾ ਵਾਲੀ ਪੇਂਦ।
ਜਿਉਂ ਜਿਉਂ ਟਲੇ ਵਜਦੇ, ਉਠਾਂ ਵਾਂਗਰ ਗੇਂਦ।
ਲਾੜਾ ਬਣਕੇ ਚਲਿਆਂ, ਆਇਆਂ ਸਾਂ ਬਣ ਬਾਲ।
ਏਦੋਂ ਵਧ 'ਅਨੰਦ' ਕੀਹ, ਖਟਣਾ ਮੈਂ ਇਕਬਾਲ।