ਪੰਨਾ:ਸ਼ਹੀਦੀ ਜੋਤਾਂ.pdf/94

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

(੯੩)

ਕਤਲ ਕਰ ਦੇਣਾ

ਜਲਾਦਾਂ ਨੂੰ ਆਖਦਾ, ਏਦਾਂ ਸੂਬਾ ਫੇਰ।
ਸਾਰੀ ਖਪ ਮੁਕਾ ਦਿਓ, ਧੂਹਕੇ ਹੁਣ ਸ਼ਮਸ਼ੇਰ।
ਸੋਆਂ ਸੁਣਕੇ ਸਿੰਘ ਨਾਂ, ਆਵਣ ਘਤ ਵਹੀਰ।
ਦੋਵੇਂ ਦੁੰਬੇ ਵਾਂਗਰਾਂ, ਕੋਹ ਦਿਓ ਫੜ ਸ਼ਮਸ਼ੀਰ।
ਟੋਟੇ ਕਰ ਕਰ ਮਾਰ ਦੇ, ਦਿਉ ਕੁਤਿਆਂ ਨੂੰ ਪਾ।
ਸਿਰ ਬੰਨੇ ਦਰਵਾਜ਼ਿਓ, ਦੇਵੋ ਫਿਰ ਲਟਕਾ।
ਹੁਕਮ ਜਲਾਦਾਂ ਲੈਂਦਿਆਂ, ਲੀਤੇ ਦੋਵੇਂ ਢਾਹ।
ਬਕਰੇ ਵਾਂਗ ਸਰੀਰ ਦੇ, ਚੜਵੇ ਦਿਤੇ ਲਾਹ।
ਸਾਰੇ ਸ਼ਹਿਰੀ ਪਿਟਦੇ, ਰੋਂਦੇ ਢਾਹਾਂ ਮਾਰ।
ਕਰ ਦੇ ਜ਼ੁਲਮੀ ਰਾਜ ਨੂੰ, ਗ਼ਰਕ ਹੈ ਪਰਵਦਗਾਰ।
ਵਢ ਵਢ ਅਗੇ ਕੁਤਿਆਂ, ਸੁਟੇ ਦੁਸ਼ਟਾਂ ਅੰਗ।
ਸਿਰ ਦਿਲੀ ਦਰਵਾਜ਼ਿਓ, ਬੰਨੇ ਦਿਤੇ ਟੰਗ।
ਜਾ ਬੈਠੇ ਗੁਰ ਗੋਦ ਵਿਚ, ਅਣਖੀਲੇ ਸਰਦਾਰ।
ਭਾਂਡਾ ਕਚਾ ਭੰਨ ਗਏ, ਮੁਗਲਾਂ ਬੂਹੇ ਮਾਰ।