ਪੰਨਾ:ਸ਼ਹੀਦੀ ਜੋਤਾਂ.pdf/96

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

(੯੫)

ਫਿਰ ਏਦਾਂ ਕਢ ਜਲੂਸ ਉਹ, ਦਿਲੀ ਨੂੰ ਧਾਏ।
ਸੌ ਊਠ ਉਹਨਾਂ ਨੇ ਫੌਜ ਦੇ, ਫੜ ਅਗੇ ਲਾਏ।
ਇਕ ਇਕ ਤੇ ਦੋ ਦੋ ਸਿਖ ਬੰਨ, ਏਦਾਂ ਪਲਮਾਏ।
ਜਿਉਂ ਲਦ ਕੋਲੇ ਦੀਆਂ ਬੋਰੀਆਂ, ਟੇਸ਼ਨ ਤੋਂ ਆਏ।
ਵਸ ਬੰਦੇ ਦੇ ਬੀਰ ਨੇ, ਸਨ ਵਹਿਮ ਸਮਾਏ।
ਉਹਦਾ ਧਰਮ ਭਰਿਸ਼ਟਨ ਵਾਸਤੇ, ਹਡ ਨਾਲ ਲਦਾਏ।
ਮੂੰਹ ਕਾਲੇ ਕਰ ਕਰ ਸਭ ਦੇ, ਗਲ ਛਿਤਰ ਪਾਏ।
ਐਹ ਵੈਰੀ ਨੇ ਇਸਲਾਮ ਦੇ, ਜਿਨ੍ਹਾਂ ਗਦਰ ਮਚਾਏ।
ਉਹਨਾਂ ਹਥੀ ਨੇਜ਼ੇ ਰੰਗਲੇ, ਇਸ ਤਰ੍ਹਾਂ ਉਠਾਏ।
ਸਿਰ ਸਿੰਘਾਂ ਦੇ ਵਢਕੇ, ਉਤੇ ਲਟਕਾਏ।
ਉਹਨਾਂ ਨਾਲ ਰੁਖਾਂ ਦੇ ਵਢ ਵਢ, ਸੀ ਸਿੰਘ ਟੰਗਾਏ।
ਕੋਈ ਸਿੰਘਾਂ ਕੋਲੋਂ ਡਰੇ ਨਾਂ, ਗਏ ਰੋਹਬ ਵਿਖਾਏ।
ਅਜ ਦਿਲੀ ਮਾਰਨ ਵਾਲੜੇ, ਅਸਾਂ ਮਾਰ ਮੁਕਾਏ।
ਤਾਂ ਘਿਉ ਦੇ ਦੀਵੇ ਮੋਮਨਾਂ, ਹੋ ਖੁਸ਼ੀ ਜਗਾਏ।

ਦਿਲੀ ਪੁਜਣਾ


ਹੋਲੀ ਖੂਨ ਦੀ ਖੇਡਦੇ ਮੁਗਲ ਸਾਰੇ,
ਏਸੇ ਤਰ੍ਹਾਂ ਦਿਲੀ ਵਿਚ ਆਂਵਦੇ ਨੇ।
ਡਰ ਮੋਮਨਾਂ ਦਾ ਦੂਰ ਕਰਨ ਖਾਤਰ,
ਸਾਰੇ ਸ਼ਹਿਰ ਵਿਚ ਉਠ ਫਰਾਂਵਦੇ ਨੇ।
ਹਥੀਂ ਹਥਕੜੀਆਂ ਪੈਰੀਂ ਬੇੜੀਆਂ ਪਾ;
ਆਖਰ ਜੇਹਲ ਖਾਨੇ ਆਣ ਪਾਂਵਦੇ ਨੇ।