ਪੰਨਾ:ਸ਼ਹੀਦੀ ਜੋਤਾਂ.pdf/98

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

(੯੭)

ਜਾਨ ਜਾਏ ਪਰ ਆਨ ਨਹੀਂ ਜਾਣ ਦੇਂਦੇ।
ਟੁਟ ਮੌਤ ਦੇ ਜਾਨ ਹਥਿਆਰ ਸਾਰੇ,
ਲਥਨ ਏਹ ਨਹੀਂ ਆਪਣੀ ਪਾਣ ਦੇਂਦੇ।
ਸ਼ਾਨਾਂ ਜਗ ਦੀਆਂ ਚੁੰਮਣ ਚਰਨ ਆ ਕੇ,
ਘਟਣ ਕਦੇ ਨਹੀਂ ਗੁਰੂ ਦੀ ਸ਼ਾਨ ਦੇਂਦੇ।
ਠੁਡੇ ਮਾਰਦੇ ਸਦਾ ਨਵਾਬੀਆਂ ਨੂੰ,
ਕਦੇ ਡੋਲਦੇ ਨਹੀਂ ਇਮਤਿਹਾਨ ਦੇਂਦੇ।
ਕੋਈ ਚੜ ਕੇ ਸੂਲੀ ਦੀ ਸੂਲ ਉਤੇ,
ਝੰਡਾ ਪੰਥ ਦਾ ਅਰਸ਼ੀ ਝੁਲਾ ਗਿਆ।
ਚੜ ਚਰਖੜੀ ਤੇ ਕੋਈ ਬਰਕਤ ਸਿੰਘ,
ਸਿਖ ਕੌਮ ਲਈ ਪੂਰਨੇ ਪਾ ਗਿਆ।

ਕਹਿਣਾ ਬੰਦਾ ਸਿੰਘ ਨੂੰ



ਬੰਦਾ ਸਿੰਘ ਦੇ ਸਾਥੀ ਜਾਂ ਗਏ ਮਾਰੇ,
ਉਹਦੇ ਪਿੰਜਰੇ ਕੋਲ ਫਿਰ ਆਵਦੇ ਨੇ।
ਤੇਰੇ ਨਾਲ ਦੇ ਜਿਸ ਤਰਾਂ ਕੋਹ ਦਿਤੇ,
ਕੋਹਣਾ ਤੈਨੂੰ ਵੀ ਇੰਜ ਸੁਣਾਂਵਦੇ ਨੇ।
ਖਬਰੇ ਸਿਖ ਨੂੰ ਸਿੱਖੀਓਂ ਲੱਭਦਾ ਕੀਹ,
ਜਿਦੇ ਵਾਸਤੇ ਜਾਨ ਗੁਵਾਂਵਦੇ ਨੇ।
ਹਸ ਹਸ ਕੇ ਮੌਤ ਨੂੰ ਦੇਣ ਸੱਦਾ,
ਦੁਖ ਪਾ ਨਾ ਦਿਲੋਂ ਘਬਰਾਂਵਦੇ ਨੇ।