ਪੰਨਾ:ਸ਼ਹੀਦੀ ਜੋਤਾਂ.pdf/99

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

(੯੮)

ਪੜ ਪਾਕ ਕਲਮਾਂ ਮੁਸਲਮਾਨ ਹੋ ਜਾ,
ਹਥੀਂ ਕਰੇ ਛਾਵਾਂ ਬਾਦਸ਼ਾਹ ਤੈਨੂੰ।
ਬਰਕਤ ਸਿੰਘਾ ਸੋਈ ਪੂਰੀ ਹੁਣੇ ਕਰੀਏ,
ਜੇਹੜੀ ਗੱਲ ਦੀ ਦਿਲ ਵਿੱਚ ਚਾਹ ਤੈਨੂੰ।

ਜਵਾਬ ਬਾਬਾ ਬੰਦਾ ਸਿੰਘ


ਕਢ ਲਾਲ ਅੱਖਾਂ ਬੰਦਾ ਕਹਿਣ ਲੱਗਾ,
ਮੇਰੇ ਕੋਲ ਕਿਉਂ ਕਰੇਂ ਬਕਵਾਸ ਕਾਜ਼ੀ।
ਚੜਦੀ ਕਲਾ ਵਿਚ ਮਨ ਅਡੋਲ ਮੇਰਾ,
ਮੈਨੂੰ ਦੁਖ ਦਾ ਨਹੀਂ ਅਹਿਸਾਬ ਕਾਜ਼ੀ।
ਟੋਟੇ ਟੋਟੇ ਮੈਂ ਕਰ ਦਿਆਂ ਜੀਭ ਤੇਰੀ,
ਹੋਵੇ ਤੇਗ਼ ਜੇਕਰ ਮੇਰੇ ਪਾਸ਼ ਕਾਜ਼ੀ।
ਸਿਖੀ ਸਿਦਕ ਦੇਵੇ ਮੈਨੂੰ ਗੁਰੂ ਸਚਾ,
ਏਹ ਹੈ ਦਿਲੋਂ ਮੇਰੀ ਅਰਦਾਸ ਕਾਜ਼ੀ।
ਹੁੰਦਾ ਅਜ ਮੈਂ ਪਿੰਜਰਿਓਂ ਬਾਹਰ ਜੇਕਰ,
ਐਸੇ ਜ਼ੁਲਮ ਕਰਦਾ ਦੁਰਾਚਾਰੀ ਕਾਹਨੂੰ।
ਸੁਰਗ ਨਰਕ ਦੋਵੇਂ ਅਸਾਂ ਰਦ ਛਡੇ,
ਦੀਨਦਾਰ ਬਣਾਂ ਛਡ ਸਰਦਾਰੀ ਕਾਹਨੂੰ।

ਕਹਿਣਾ ਕਾਜ਼ੀ ਦਾ


ਛਡ ਹਠ ਹੰਕਾਰ ਨੂੰ ਬੰਦਿਆ ਤੂੰ,
ਕਲਮਾਂ ਪੜ ਛੇਤੀ ਮੁਸਲਮਾਨ ਹੋ ਜਾ।