ਸਮੱਗਰੀ 'ਤੇ ਜਾਓ

ਪੰਨਾ:ਸ਼ਹੀਦ-ਏ-ਆਜ਼ਮ ਭਗਤ ਸਿੰਘ ਦੀ ਜੇਲ੍ਹ ਨੋਟ-ਬੁੱਕ.pdf/101

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਇਨ੍ਹਾਂ ਦੇ ਵਿਕਰਿਤ ਰੂਪਾਂ ਜਿਵੇਂ ਨਿਰੰਕੁਸ਼ ਤੰਤਰ, ਅਲਪ ਤੰਤਰ ਅਤੇ ਲੋਕ ਤੰਤਰਾਂ ਵਿਚ ਵਰਗੀਕ੍ਰਿਤ ਕੀਤਾ ਜਿਸ ਦਾ ਆਧਾਰ ਇਹ ਸੀ ਕਿ ਇਸ ਵਿਚ ਸਰਵਉੱਚ ਸੱਤਾ ਇੱਕ ਜਾਂ ਕੁਝ ਜਾਂ ਕਈਆਂ ਦੇ ਹੱਥਾਂ ਵਿਚ ਹੁੰਦੀ ਹੈ ਅਤੇ ਇਸਦਾ ਉਦੇਸ਼ ਆਮ ਹਿਤ ਜਾਂ ਸ਼ਾਸਕਾਂ ਦਾ ਨਿੱਜੀ ਹਿਤ ਹੁੰਦਾ ਹੈ ਅਤੇ ਇਸ ਵਿੱਚ ਸੁਤੰਤਰਤਾ, ਜਾਇਦਾਦ, ਸੰਸਕ੍ਰਿਤੀ ਅਤੇ ਨੈਤਿਕਤਾ ਨੂੰ ਵੀ ਤਵੱਜੋਂ ਦਿਤੀ ਜਾਂਦੀ ਹੈ।

ਹਰ ਰਾਜ ਵਿਵਸਥਾ ਦੇ ਤਿੰਨ ਅੰਗ ਹੁੰਦੇ ਹਨ - ਵਿਚਾਰ ਵਟਾਂਦਰੇ ਵਾਲਾ, ਕਾਰਜਪਾਲਿਕਾ ਅਤੇ ਨਿਆਂ ਪਾਲਿਕਾ । ਨਾਗਰਿਕਤਾ ਦਾ ਨਿਰਧਾਰਣ ਨਾ ਤਾਂ ਨਿਵਾਸ ਨਾਲ ਹੁੰਦਾ ਹੈ ਅਤੇ ਨਾ ਹੀ ਕਾਨੂੰਨੀ ਅਧਿਕਾਰ ਰੱਖਣ ਨਾਲ ਸਗੋਂ ਸੱਤਾ ਅਤੇ ਸਰਕਾਰੀ ਕੰਮ ਕਾਜ ਵਿਚ ਹਿਸੇਦਾਰੀ ਨਾਲ ਹੁੰਦਾ ਹੈ ।

ਨੈਤਿਕਤਾ ਦਾ ਇੱਕ ਨਿਸਚਿਤ ਪੱਧਰ ਪ੍ਰਾਪਤ ਕਰਨ ਵਾਲੇ ਕਈਆਂ ਨੂੰ ਸ਼ਾਸ਼ਨ ਕਰਨਾ ਚਾਹੀਦਾ ਹੈ; ਕਿਉਂਕਿ ਵਿਅਕਤੀਗਤ ਤੌਰ ਤੇ ਘੱਟ ਯੋਗ ਹੋਣ ਦੇ ਬਾਵਜੂਦ ਉਹ ਸਾਂਝੇ ਰੂਪ ਵਿਚ ਕੁਝ ਕੁ ਵਿਅਕਤੀਆਂ ਨਾਲੋਂ ਕਿਤੇ ਵੱਧ ਸਿਆਣੇ ਅਤੇ ਵੱਧ ਸਦਗੁਣ ਸੰਪੰਨ ਹੁੰਦੇ ਹਨ। ਪਰ ਸਾਰੀ ਬਹਿਸ ਵਿਚਾਰ ਅਤੇ ਨਿਆਂਇਕ ਕਾਰਵਾਈਆਂ ਨੂੰ ਸੰਭਾਲਣ ਦੇ ਬਾਵਜੂਦ ਉਨ੍ਹਾਂ ਨੂੰ ਉੱਚਤਮ ਕਾਰਜਕਾਰੀ ਅਹੁਦਿਆਂ ਤੋਂ ਬਾਹਰ ਹੀ ਰੱਖਣਾ ਚਾਹੀਦਾ। ਸਭ ਤੋਂ ਚੰਗੀ ਰਾਜ ਵਿਵਸਥਾ ਉਹ ਹੈ ਜਿਸ ਵਿੱਚ ਬਹੁਤੇ ਧਨੀ ਅਤੇ ਬਹੁਤੇ ਗਰੀਬ ਦੇ ਵਿਚਲਾ ਮੱਧ ਵਰਗ ਸਰਕਾਰ ਚਲਾਵੇ ਕਿਉਂਕਿ ਇਸ ਵਰਗ ਦਾ ਜੀਵਨ ਸਭ ਤੋਂ ਸਥਾਈ ਹੁੰਦਾ ਹੈ ਅਤੇ ਇਹ ਸਭ ਤੋਂ ਵੱਧ ਵਿਵੇਕ ਪੂਰਨ ਅਤੇ ਸੰਵਿਧਾਨਕ ਕਾਰਵਾਈ ਵਿਚ ਵੀ ਸਮਰੱਥ ਹੁੰਦਾ ਹੈ। ਇਸ ਕਰਕੇ ਕਿਹਾ ਜਾਂਦਾ ਹੈ ਕਿ ਪ੍ਰਭੁਸੱਤਾ ਨੂੰ ਨਾਗਰਿਕਾਂ ਦੀ ਬਹੁਸੰਖਿਆ ਵਿਚ ਨਿਹਿਤ ਹੋਣਾ ਚਾਹੀਦਾ ਹੈ, ਬਿਨਾਂ ਸ਼ੱਕ ਇਸ ਵਿਚੋਂ ਦਾਸਾਂ ਨੂੰ ਅਣਗੌਲਿਆਂ ਕਰਦੇ ਹੋਏ।

ਪੰਨਾ 167

ਲੋਕਤੰਤਰ ਵਿਅਕਤੀਗਤ ਸੁਤੰਤਰਤਾ ਦੇ ਮਾਮਲੇ ਵਿਚ ਸਮਾਨਤਾ ਦੇ ਆਧਾਰ ਉਤੇ ਇਕਮੱਤ ਹੁੰਦੇ ਹਨ, ਜਿਸਦਾ ਅਰਥ ਇਹ ਹੈ ਕਿ ਸਾਰੇ ਨਾਗਰਿਕ ਰਾਜ ਦੇ ਪਦਾਂ ਤੇ ਨਿਯੁਕਤ ਹੋਣ, ਜਾਂ ਚੁਣੇ ਜਾਣ ਦੇ ਲਈ, ਅਤੇ ਹਰ ਕੋਈ ਸਭ ਉਤੇ ਅਤੇ ਸਭ ਹਰ ਇੱਕ ਉਤੇ ਸ਼ਾਸ਼ਨ ਕਰਨ ਦੇ ਲਈ ਯੋਗ ਹੁੰਦੇ ਹਨ।

ਅਰਸਤੂ, ਪਲੈਟੋ ਦੀ ਤਰ੍ਹਾਂ ਹੀ, ਲੋਕਤੰਤਰ ਨੂੰ ਸਰਕਾਰ ਦਾ ਵਿਕਰਤ ਰੂਪ ਮੰਨਦਾ ਸੀ ਅਤੇ ਕਹਿੰਦਾ ਸੀ ਕਿ ਇਹ ਹੋਰ ਕਿਸੇ ਵੀ ਤਰ੍ਹਾਂ ਦੇ ਰਾਜ ਦੀ ਥਾਂ ਵੱਡੇ ਰਾਜਾਂ ਲਈ ਵੱਧ ਯੋਗ ਹੈ।

ਸਟੋਇਕਵਾਦੀ
ਸਿਨਿਕਵਾਦੀ :
ਐਪੀਕਿਊਰਸਵਾਦੀ : ਐਪੀਕਿਊਰਸ86 ਦਾ ਕਹਿਣਾ ਸੀ, “ਨਿਆਂ ਆਪਣੇ

ਆਪ ਵਿਚ ਕੁਝ ਨਹੀਂ ਹੈ, ਇਹ ਤਾਂ ਬੱਸ ਪ੍ਰਸਪਰ ਨੁਕਸਾਨ ਰੋਕਣ ਦੇ ਲਈ (ਨਿਆਂ ਦੇ

101