ਵੱਖ ਵੱਖ ਹੋਇਆ ਕਰਦੇ ਸੀ।
ਉਸਦਾ ਕਹਿਣਾ ਸੀ ਕਿ ਕਾਨੂੰਨ ਬਨਾਉਣ ਵਾਲੀ ਸੱਤਾ, ਜੋ ਕਿ ਪ੍ਰਭੂਸੱਤਾ ਦੀ ਜਰੂਰੀ ਵਿਸ਼ੇਸ਼ਤਾ ਹੁੰਦੀ ਹੈ, ਆਮ ਕਲਿਆਣ ਦੀ ਦਿਸ਼ਾ ਵਿਚ ਹੋਣੀ ਚਾਹੀਦੀ ਹੈ ਅਤੇ ਇਸ ਉਦੇਸ਼ ਦੀ ਪ੍ਰਾਪਤੀ ਲਈ “ਉਸਨੂੰ ਬਹੁਗਿਣਤੀ ਜਨਤਾ ਜਾਂ ਉਸਦੇ ਪ੍ਤੀਨਿਧ- ਰਾਜੇ, ਨਾਲ ਸਬੰਧਤ ਹੋਣਾ ਚਾਹੀਦਾ। ਉਸਨੂੰ ਰਾਜੇ, ਕੁਲੀਨਾਂ ਅਤੇ ਜਨਤਾ ਦੀ ਮਿਲੀ ਜੁਲੀ ਸਰਕਾਰ ਸਰਵੋਤਮ ਪ੍ਰਤੀਤ ਹੁੰਦੀ ਸੀ ਜਿਸ ਵਿੱਚ ਸਰਵਉੱਚ ਸੱਤਾ ਦੇ ਰੂਪ ਵਿੱਚ ਪੋਪ ਹੋਵੇ।
ਪਾਦੂਆਂ ਦਾ ਮਾਰਸਿਲਿਊ 96 (1328 ਵਿੱਚ ਮੌਤ)
ਸਮਝੌਤੇ ਦੀ ਧਾਰਨਾ : ਆਪਣੀ ਰਚਨਾ ਡਿਫੈਂਸਰ ਪੈਸਿਸ ' ਵਿੱਚ ਪਾਦੂਆਂ ਦੇ
ਮਾਰਸਿਲਿਊ ਨੇ ਇਕ ਲੋਕ ਅਧਾਰਿਤ ਪ੍ਰਭੂਸੱਤਾ ਦੇ ਸਿਧਾਂਤ ਦੀ ਹਿਮਾਇਤ ਕੀਤੀ ਅਤੇ
ਲੌਕਿਕ ਸੱਤਾ ਦੇ ਪ੍ਰਤੀ ਉਨ੍ਹਾਂ ਪੋਪਵਾਦੀ ਪਾਖੰਡਾਂ ਦਾ ਵਿਰੋਧ ਕੀਤਾ ਜੋ ਝੂਠੇ ਸਿਧਾਂਤਾਂ 'ਤੇ
ਅਧਾਰਿਤ ਸਨ।
ਜਨਤਾ ਦੀ ਪ੍ਰਭੂਸੱਤਾ : ਕਿਉਂਕਿ ਮਨੁੱਖ ਨੇ ਨਾਗਰਿਕ ਜੀਵਨ ਆਪਣੇ ਪ੍ਰਸਪਰ ਹਿਤ ਦੇ ਲਈ ਅਪਨਾਇਆ ਇਸ ਲਈ ਕਾਨੂੰਨ ਵੀ ਨਾਗਰਿਕਾਂ ਦੀ ਸਭਾ ਦੁਆਰਾ ਹੀ ਬਣਾਇਆ ਜਾਣਾ ਚਾਹੀਦਾ। ਜਦੋਂ ਤੱਕ ਕਾਨੂੰਨ ਉਨ੍ਹਾਂ ਲੋਕਾਂ ਦੁਆਰਾ ਨਹੀਂ ਬਣਾਏ ਜਾਂਦੇ ਜਿਨ੍ਹਾਂ ਦੇ ਹਿਤ ਇਸ ਨਾਲ ਸਿਧੇ ਤੌਰ ਤੇ ਪ੍ਰਭਾਵਿਤ ਹੁੰਦੇ ਹਨ ਅਤੇ ਜਿਨ੍ਹਾਂ ਨੂੰ ਪਤਾ ਹੁੰਦਾ ਹੈ ਕਿ ਉਨਾਂ ਦੀ ਲੋੜ ਕੀ ਹੈ ਉਦੋਂ ਤਕ ਨਾ ਤਾਂ ਉਹ ਸਰਵੋਤਮ ਕਹੇ ਜਾ ਸਕਦੇ ਹਨ ਅਤੇ ਨਾ ਹੀ ਉਨ੍ਹਾਂ ਦਾ ਤਤਪਰਤਾ ਨਾਲ ਪਾਲਣ ਕੀਤਾ ਜਾ ਸਕਦਾ ਹੈ।
ਉਸਨੇ ਦਾਅਵੇ ਨਾਲ ਕਿਹਾ ਕਿ ਕਾਨੂੰਨ ਬਣਾਉਣ ਵਾਲੀ ਸੱਤਾ ਜਨਤਾ ਵਿਚ ਨਿਹਿਤ ਹੁੰਦੀ ਹੈ ਅਤੇ ਵਿਧਾਇਕਾਂ ਦਾ ਕੰਮ ਕਾਰਜ ਪਾਲਿਕਾ ਦਾ ਗਠਨ ਕਰਨਾ ਹੈ ਪਰ ਇਹ ਉਸਨੂੰ ਵੀ ਬਦਲ ਜਾਂ ਰੱਦ ਕਰ ਸਕਦੀ ਹੈ।
-o-
ਪੁਨਰ ਜਾਗਰਣ - ਸੁਧਾਰ !!
ਪੁਨਰ ਜਾਗਰਣ ਵਿੱਚ ਗਿਆਨ ਦੇ ਸਾਰੇ ਖੇਤਰ ਜਾਗਰੂਕ ਹੋ ਉਠੇ ਅਤੇ ਜੋ ਲਕੀਰ ਦਾ ਫਕੀਰ ਦਰਸ਼ਨ ਹਜਾਰਾਂ ਸਾਲਾਂ ਤੋਂ ਧਰਮ ਸ਼ਾਸਤਰ ਦੀ ਚਾਕਰੀ ਕਰਦਾ ਆ ਰਿਹਾ ਸੀ ਹੁਣ ਉਸਦਾ ਸਥਾਨ ਪ੍ਰਕ੍ਰਿਤੀ ਅਤੇ ਮਨੁੱਖ ਦੇ ਇਕ ਨਵੇਂ ਦਰਸ਼ਨ ਨੇ ਲੈ ਲਿਆ ਜੋ ਵੱਧ ਉਦਾਰ, ਵੱਧ ਡੂੰਘਾ ਅਤੇ ਵੱਧ ਬੋਧਮਈ ਸੀ।
ਬੇਕਨ97 ਨੇ ਮਨੁੱਖ ਨੂੰ ਪਰਾਭੌਤਿਕ ਤੋਂ ਪ੍ਰਕਿਰਤੀ ਅਤੇ ਯਥਾਰਥ ਵੱਲ ਮੁੜਨ ਦਾ ਸੱਦਾ ਦਿੱਤਾ।
ਦਰਸ਼ਨ ਦੀ ਸ਼ੁਰੂਆਤ ਨਿਸਚੇ ਹੀ ਸੰਦੇਹਵਾਦ ਤੋਂ ਹੋਣੀ ਚਾਹੀਦੀ ਹੈ। ਪਰ ਜਲਦੀ ਹੀ ਇੱਕ ਤੱਥ ਯਕੀਨੀ ਹੋ ਜਾਂਦਾ ਹੈ : ਆਦਮੀ ਵਿੱਚ ਸੋਚਣ ਸ਼ਕਤੀ ਦੀ ਹੋਂਦ, ਚੇਤਨਾ ਦੀ ਹੋਂਦ।
104